MGNREGA

Fazilka News: ਫਾਜ਼ਿਲਕਾ ‘ਚ ਮਨਰੇਗਾ ਹਾਜ਼ਰੀ ਨੂੰ ਲੈ ਕੇ ਪਿਆ ਰਫੜ, ਦੋ ਔਰਤਾਂ ਜ਼ਖਮੀ

ਫਾਜ਼ਿਲਕਾ, 22 ਫਰਵਰੀ 2025:Fazilka News: ਫਾਜ਼ਿਲਕਾ ਦੇ ਪਿੰਡ ਨਵਾ ਸਿਵਾਨਾ ‘ਚ ਮਨਰੇਗਾ (MGNREGA) ਹਾਜ਼ਰੀ ਦੌਰਾਨ ਝਗੜਾ ਹੋ ਗਿਆ। ਇਸ ਘਟਨਾ ‘ਚ ਸਰਪੰਚ ਦੀ ਭਰਜਾਈ ਸਮੇਤ ਦੋ ਔਰਤਾਂ ਜ਼ਖਮੀ ਹੋ ਗਈਆਂ। ਦੋਵਾਂ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

ਸਰਪੰਚ ਮਹਿੰਦਰ ਕੁਮਾਰ ਦੇ ਮੁਤਾਬਕ ਪਿੰਡ ‘ਚ ਮਨਰੇਗਾ ਦਾ ਕੰਮ ਚੱਲ ਰਿਹਾ ਸੀ। ਮੇਟ ਵੱਲੋਂ ਹਾਜ਼ਰੀ ਲਈ ਜਾ ਰਹੀ ਸੀ। ਇਸ ਦੌਰਾਨ ਕੁਝ ਲੋਕਾਂ ਨੇ ਹਾਜ਼ਰੀ ਨੂੰ ਲੈ ਕੇ ਵਿਵਾਦ ਸ਼ੁਰੂ ਕਰ ਦਿੱਤਾ। ਬਹਿਸ ਤੋਂ ਬਾਅਦ ਮਾਮਲਾ ਲੜਾਈ ਤੱਕ ਪਹੁੰਚ ਗਿਆ। ਇਸ ‘ਚ ਸਰਪੰਚ ਦੀ ਭਰਜਾਈ ਸਮੇਤ ਦੋ ਔਰਤਾਂ ਜ਼ਖਮੀ ਹੋ ਗਈਆਂ।

ਮੇਟ ਅਜੇ ਕੁਮਾਰ ਦਾ ਕਹਿਣਾ ਹੈ ਕਿ ਕੁਝ ਲੋਕ ਹਾਜ਼ਰੀ ‘ਚ ਦਖਲ ਦੇ ਰਹੇ ਸਨ। ਜਦੋਂ ਉਹ ਹਾਜ਼ਰੀ ਲੈ ਰਿਹਾ ਸੀ, ਤਾਂ ਇਨ੍ਹਾਂ ਲੋਕਾਂ ਨੇ ਉਸਨੂੰ ਰੋਕਿਆ। ਇਸ ਗੱਲ ‘ਤੇ ਝਗੜਾ ਹੋ ਗਿਆ ਅਤੇ ਮੌਕੇ ‘ਤੇ ਮੌਜੂਦ ਔਰਤਾਂ ਦੀ ਕੁੱਟਮਾਰ ਕੀਤੀ ਗਈ।

ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਦੀਆਂ ਔਰਤਾਂ ਅਤੇ ਹੋਰ ਲੋਕ ਸਰਕਾਰੀ ਹਸਪਤਾਲ ਪਹੁੰਚ ਗਏ। ਉੱਥੇ ਉਨ੍ਹਾਂ ਨੇ ਮੁਲਜਮਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਖੂਈਖੇੜਾ ਥਾਣੇ ਦੇ ਐਸਐਚਓ ਗੁਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਕਰਮਚਾਰੀ ਹੇਮੰਤ ਕੁਮਾਰ ਨੂੰ ਮੌਕੇ ‘ਤੇ ਭੇਜਿਆ ਗਿਆ ਹੈ। ਐਮਐਲਆਰ ਰਿਪੋਰਟ ਮਿਲਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

ਮਨਰੇਗਾ (MGNREGA) ਮਜਦੂਰਾਂ ਨੇ ਕਿਹਾ ਕਿ ਇਹ ਘਰ ਬੈਠੇ ਹਾਜ਼ਰੀ ਲਗਾਉਂਦੇ ਹਨ ਅਤੇ ਜਦੋਂ ਮੇਟ ਨੂੰ ਲਾਗਤ ਹਾਜ਼ਰੀ ਲਗਾਉਣ ‘ਤੇ ਰੋਕਿਆ ਗਿਆ ਤਾਂ ਬਹਿਸ ਹੋ ਗਈ | ਇਸ ਦੌਰਾਨ ਇੱਕ ਮੁੰਡਾ ਹਾਜ਼ਰੀ ਲਗਾਉਣ ਘਿਆ ਤਾਂ ਦੂਜੇ ਮੁੰਡਿਆਂ ਨੇ ਰੋਕਿਆ ਅਤੇ ਜਾਤੀਸੂਚਕ ਸ਼ਬਦ ਵੀ ਬੋਲੇ ਗਏ | ਉਨ੍ਹਾਂ ਕਿਹਾ ਸਾਡੇ ਕੰਮ ‘ਚ ਦਖਲਅੰਦਾਜੀ ਕਰਦੇ ਹਨ | ਹਸਪਤਾਲ ‘ਚ ਦਾਖਲ ਮਨਰੇਗਾ ਔਰਤ ਨੇ ਦੱਸਿਆ ਕਿ ਹਾਜ਼ਰੀ ਲਗਾਉਣ ਵੇਲੇ ਬਹਿਸ ਹੋਈ ਅਤੇ ਹਾਜ਼ਰੀ ਲਗਾਉਣ ਦੇ ਵੀ ਥੱਪੜ ਮਾਰੇ ਗਏ | ਮਨਰੇਗਾ ਮਜਦੂਰਾਂ ਨੇ ਇਨਸਾਫ਼ ਦੀ ਮੰਗ ਕੀਤੀ ਹੈ |

Read More: MNREGA Scheme: ਮਨਰੇਗਾ ‘ਚ ਕੰਮ ਕਰਨ ਵਾਲਿਆਂ ਦੀ ਹਾਜ਼ਰੀ ‘ਚ ਨਵਾਂ ਬਦਲਾਅ, ਜੇ ਹੋਏ ਗੈਰਹਾਜ਼ਰ ਤਾਂ ਲੱਗੇਗਾ ਮਿੰਟਾਂ ‘ਚ ਪਤਾ

Scroll to Top