July 4, 2024 9:26 pm
ਫਾਜ਼ਿਲਕਾ

ਫਾਜ਼ਿਲਕਾ: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੰਡੀਆਂ ‘ਚ ਕੀਤੇ ਪੁਖਤਾ ਪ੍ਰਬੰਧਾਂ ਦੀ ਕਿਸਾਨਾਂ ਨੇ ਕੀਤੀ ਸ਼ਲਾਘਾ

ਫਾਜ਼ਿਲਕਾ 29 ਅਪ੍ਰੈਲ 2024: ਕਣਕ ਦੀ ਖਰੀਦ ਲਿਫਟਿੰਗ ਅਤੇ ਅਦਾਇਗੀ ਲਈ ਜ਼ਿਲ੍ਹੇ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ। ਕਿਸਾਨ ਹੱਥੋਂ ਹੱਥੀ ਆਪਣੀ ਕਣਕ ਦੀ ਫਸਲ ਵੇਚ ਕੇ ਆਪਣੇ ਘਰ ਵਾਪਸ ਪਰਤ ਰਹੇ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਸ਼ਲਾਘਾ ਕਰ ਰਹੇ ਹਨ।

ਅਜਿਹੀ ਹੀ ਇੱਕ ਉਦਾਹਰਨ ਫਾਜ਼ਿਲਕਾ ਦੀ ਦਾਣਾ ਮੰਡੀ ਵਿੱਚ ਦੇਖਣ ਨੂੰ ਮਿਲੀ ਜਿਸ ਦੌਰਾਨ ਕਿਸਾਨ ਫਾਜ਼ਿਲਕਾ ਦੇ ਕਿਸਾਨ ਅਮਨਦੀਪ ਸਿੰਘ ਕੰਬੋਜ ਨੇ ਦੱਸਿਆ ਕਿ ਉਹ ਬੀਤੀ ਸ਼ਾਮ ਨੂੰ ਕਣਕ ਮੰਡੀ ਵਿੱਚ ਲੈ ਕੇ ਆਏ ਤੇ ਅੱਜ ਸਵੇਰੇ ਹੀ ਉਸ ਦੀ ਕਣਕ ਸਾਫ ਹੋ ਰਹੀ ਹੈ ਕੁੱਝ ਸਮੇਂ ਬਾਅਦ ਕਣਕ ਦੀ ਤੁਲਾਈ ਹੋ ਜਾਵੇਗੀ। ਕਿਸਾਨ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੰਡੀਆਂ ਵਿੱਚ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਹਨ, ਪਾਣੀ, ਸਾਫ ਸਫਾਈ ਅਤੇ ਛਾਂ ਦੇ ਪ੍ਰਬੰਧ ਬਹੁਤ ਵਧੀਆ ਹਨ। ਜਿਸ ਲਈ ਉਹ ਪ੍ਰਸ਼ਾਸਨ ਦਾ ਤਹਿ ਦਿਲੋ ਧੰਨਵਾਦ ਹਨ।

ਪਿੰਡ ਮੁਹਾਰ ਖੀਵਾ ਦੇ ਕਿਸਾਨ ਲਛਮਣ ਸਿੰਘ ਅਤੇ ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਕਣਕ ਦੀ ਫਸਲ ਵਿਕਣ ਲਈ ਮੰਡੀ ਲੈ ਕੇ ਆਇਆ ਤੇ ਕੁੱਝ ਘੰਟਿਆ ਅੰਦਰ ਹੀ ਉਸ ਦੀ ਕਣਕ ਦੀ ਸਾਫ ਸਫਾਈ ਕਰਕੇ ਤੁਲਾਈ ਕਰ ਦਿੱਤੀ ਗਈ ਤੇ ਹੁਣ ਉਹ ਆਪਣੇ ਘਰ ਵਾਪਸ ਜਾ ਰਿਹਾ ਹੈ। ਕਿਸਾਨ ਨੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕਰਦਿਆ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਕੁਝ ਘੰਟਿਆ ਵਿੱਚ ਹੀ ਉਸ ਦੀ ਕਣਕ ਵਿਕ ਗਈ। ਕਿਸਾਨ ਨੇ ਕਿਹਾ ਕਿ ਪ੍ਰਸ਼ਾਸਨ ਦੇ ਹਰ ਤਰ੍ਹਾਂ ਦੇ ਪ੍ਰਬੰਧ ਬਹੁਤ ਵਧੀਆ ਸਨ।

ਪਿੰਡ ਕੌੜਿਆਵਾਲੀ ਦੇ ਕਿਸਾਨ ਜੰਗੀਰ ਸਿੰਘ ਨੇ ਦੱਸਿਆ ਕਿ ਉਹ ਅੱਜ ਬੀਤੇ ਕੱਲ੍ਹ ਆਪਣੀ ਕਣਕ ਫਾਜ਼ਿਲਕਾ ਦਾਣਾ ਮੰਡੀ ਲੈ ਕੇ ਆਏ ਸਨ ਤੇ ਹੁਣ ਅੱਜ ਉਸ ਦੀ ਕਣਕ ਦੀ ਸਫਾਈ ਉਪਰੰਤ ਤੁਲਾਈ ਹੋ ਰਹੀ ਹੈ। ਕਿਸਾਨ ਨੇ ਕਿਹਾ ਕਿ ਮੰਡੀਆਂ ਵਿੱਚ ਜਿਥੇ ਕਿਸਾਨਾਂ ਦੀ ਸਹੂਲਤ ਲਈ ਪ੍ਰਬੰਧ ਕੀਤੇ ਗਏ ਹਨ ਓਥੇ ਫਸਲ ਦੀ ਨਾਲੋ-ਨਾਲ ਖਰੀਦ ਅਤੇ ਪੇਮੈਂਟ ਵੀ ਹੋ ਰਹੀ ਹੈ। ਕਿਸਾਨ ਨੇ ਪ੍ਰਸ਼ਾਸਨ ਦੇ ਇੰਤਜ਼ਾਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਹਨ। ਮੰਡੀਆਂ ਵਿੱਚ ਬਾਰ ਦਾਨੇ ਦੀ ਨਾ ਹੀ ਲਿਫ਼ਟਿੰਗ ਤੇ ਨਾ ਹੀ ਅਦਾਇਗੀ ਦੀ ਕੋਈ ਦਿੱਕਤ ਆਈ ਹੈ।