ਅੰਮ੍ਰਿਤਸਰ 07 ਜਨਵਰੀ 2023: ਪੰਜਾਬ ਦੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਵੱਲੋ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਪੰਜਾਬ ਦੀ ਸਿਆਸਤ ਇਕ ਵਾਰ ਫਿਰ ਤੋਂ ਭਖ ਚੁੱਕੀ ਹੈ | ਫੌਜਾ ਸਿੰਘ ਸਰਾਰੀ ਦੇ ਅਸਤੀਫੇ ਤੋਂ ਬਾਅਦ ਭਾਜਪਾ ਦੇ ਪੰਜਾਬ ਮੀਤ ਪ੍ਰਧਾਨ ਡਾਕਟਰ ਰਾਜ ਕੁਮਾਰ ਵੇਰਕਾ (Dr. Raj Kumar Verka) ਨੇ ਕਿਹਾ ਕਿ ਜਦੋਂ ਫੌਜਾ ਸਿੰਘ ਸਰਾਰੀ ਦੀ ਆਡੀਓ ਵਾਇਰਲ ਹੋਈ ਸੀ, ਉਨ੍ਹਾਂ ਨੂੰ ਉਸ ਵੇਲੇ ਹੀ ਅਸਤੀਫਾ ਦੇ ਦੇਣਾ ਚਾਹੀਦਾ ਸੀ |
ਉਨ੍ਹਾਂ ਨੇ ਕਿਹਾ ਕਿ ਜੇਕਰ ਭਗਵੰਤ ਸਿੰਘ ਮਾਨ ਚਾਹੁੰਦੇ ਹਨ ਕਿ ਪੰਜਾਬ ਰਿਸ਼ਵਤ ਮੁਕਤ ਹੋਵੇ ਤਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੇ ਸਾਥੀਆਂ ਨੂੰ ਪੰਜਾਬ ਵਿੱਚ ਦਖਲ ਬੰਦ ਕਰਨਾ ਚਾਹੀਦਾ ਹੈ| ਜਿੰਨੀ ਦੇਰ ਤੱਕ ਪੰਜਾਬ ਵਿੱਚ ਅਰਵਿੰਦ ਕੇਜਰੀਵਾਲ ਦਾ ਦਖਲ ਬੰਦ ਨਹੀ ਹੋਵੇਗਾ, ਓਨੀ ਦੇਰ ਤੱਕ ਪੰਜਾਬ ਵਿੱਚ ਰਿਸ਼ਵਤ ਨਹੀਂ ਰੁਕ ਸਕਦੀ |