July 2, 2024 9:15 pm
train engine

ਰੇਲ ਲਾਈਨਾਂ ਪਾਰ ਕਰ ਰਹੇ ਪਿਓ-ਪੁੱਤ ਰੇਲ ਇੰਜਣ ਦੀ ਲਪੇਟ ‘ਚ ਆਏ, ਮੌਕੇ ‘ਤੇ ਹੋਈ ਮੌਤ

ਫਤਿਹਗੜ੍ਹ ਸਾਹਿਬ, 27 ਨਵੰਬਰ, 2023: ਪਿੰਡ ਕੋਟਲਾ ਭਾਈ ਕਾ ਵਿਖੇ ਰੇਲ ਲਾਈਨਾਂ ਪਾਰ ਕਰਦੇ ਸਮੇਂ ਪਿੰਡ ਕੋਟਲਾ ਭਾਈ ਕਾ ਦਾ ਵਸਨੀਕ ਹੁਕਮ ਚੰਦ (42) ਅਤੇ ਉਸਦਾ ਪੁੱਤਰ ਸਾਹਿਬਜੋਤ ਸਿੰਘ (12) ਰੇਲ ਇੰਜਣ (train engine) ਦੀ ਲਪੇਟ ‘ਚ ਗਏ | ਇਨ੍ਹਾਂ ਦਾ ਘਰ ਪਿੰਡ ਨੇੜਿਓਂ ਲੰਘਦੀਆਂ ਰੇਲਵੇ ਲਾਈਨਾਂ ਦੇ ਨਾਲ ਹੀ ਹੈ, ਪਿਓ-ਪੁੱਤ ਰੇਲਵੇ ਲਾਈਨਾਂ ਪਾਰ ਕਰ ਰਹੇ ਸਨ ਤਾਂ ਉਹ ਸਰਹਿੰਦ ਤੋਂ ਰਾਜਪੁਰਾ ਵੱਲ ਜਾ ਰਹੇ ਇੱਕ ਰੇਲ ਇੰਜਣ (train engine) ਦੀ ਲਪੇਟ ‘ਚ ਆ ਗਏ | ਜਿਸ ਕਾਰਨ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਘਟਨਾ ਸਥਾਨ ‘ਤੇ ਮਾਮਲੇ ਦੀ ਜਾਂਚ ਕਰ ਰਹੇ ਜੀ.ਆਰ.ਪੀ. ਥਾਣਾ ਸਰਹਿੰਦ ਦੇ ਸਹਾਇਕ ਥਾਣੇਦਾਰ ਕਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਹਵਾਲੇ ਕਰਨ ਉਪਰੰਤ ਜੀ.ਆਰ.ਪੀ. ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।