FATF

FATF ਵੱਲੋਂ ਪਹਿਲਗਾਮ ਹ.ਮ.ਲੇ ਦੀ ਨਿੰਦਾ, ਅੱ.ਤ.ਵਾ.ਦ ਫੰਡਿੰਗ ਨੂੰ ਰੋਕਣ ਦਿੱਤਾ ਵੱਡਾ ਬਿਆਨ

ਵਿਦੇਸ਼, 16 ਜੂਨ 2025: ਜੰਮੂ ਅਤੇ ਕਸ਼ਮੀਰ ਦੇ ਪਹਿਲਗਾਮ ਅਪ੍ਰੈਲ ‘ਚ ਹੋਏ ਅੱ.ਤ.ਵਾ.ਦੀ ਹਮਲੇ ਦੀ ਸਖ਼ਤ ਨਿੰਦਾ ਕਰਦੇ ਹੋਏ, ਗਲੋਬਲ ਵਾਚਡੌਗ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (FATF) ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਅੱ.ਤ.ਵਾ.ਦ ਫੰਡਿੰਗ ਨੂੰ ਰੋਕਣ ਲਈ ਦੇਸ਼ਾਂ ਦੁਆਰਾ ਲਾਗੂ ਕੀਤੇ ਗਏ ਉਪਾਵਾਂ ਦੀ ਪ੍ਰਭਾਵਸ਼ੀਲਤਾ ‘ਤੇ ਆਪਣਾ ਧਿਆਨ ਹੋਰ ਕੇਂਦਰਿਤ ਕੀਤਾ ਹੈ।

FATF ਨੇ ਕਿਹਾ ਕਿ ਅੱ.ਤ.ਵਾ.ਦੀ ਹਮਲੇ ਦੁਨੀਆ ਭਰ ਚ ਲੋਕਾਂ ਨੂੰ ਮਾਰਦੇ ਹਨ, ਜ਼ਖਮੀ ਹੁੰਦੇ ਹਨ ਅਤੇ ਡਰ ਪੈਦਾ ਕਰਦੇ ਹਨ। FATF ਗੰਭੀਰ ਚਿੰਤਾ ਪ੍ਰਗਟ ਕਰਦਾ ਹੈ ਅਤੇ 22 ਅਪ੍ਰੈਲ 2025 ਨੂੰ ਪਹਿਲਗਾਮ ‘ਚ ਹੋਏ ਬੇਰਹਿਮ ਅੱ’ਤ’ਵਾ’ਦੀ ਹਮਲੇ ਦੀ ਨਿੰਦਾ ਕਰਦਾ ਹੈ।

ਇਹ ਅਤੇ ਹੋਰ ਹਾਲੀਆ ਹਮਲੇ ਪੈਸੇ ਅਤੇ ਅੱ.ਤ.ਵਾ.ਦੀਆਂ ਦੇ ਸਮਰਥਕਾਂ ਵਿਚਕਾਰ ਪੈਸੇ ਦੇ ਆਦਾਨ-ਪ੍ਰਦਾਨ ਤੋਂ ਬਿਨਾਂ ਸੰਭਵ ਨਹੀਂ ਹੋ ਸਕਦੇ ਸਨ। ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਭਾਰਤੀ ਏਜੰਸੀਆਂ ਨੇ ਪਾਕਿਸਤਾਨ ‘ਤੇ ਅੱ.ਤ.ਵਾ.ਦ ਦਾ ਸਮਰਥਨ ਜਾਰੀ ਰੱਖਣ ਅਤੇ ਹਥਿਆਰ ਖਰੀਦਣ ਲਈ ਬਹੁਪੱਖੀ ਫੰਡਾਂ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਹੈ।

ਬਿਆਨ। ਚ ਕਿਹਾ ਗਿਆ ਹੈ ਕਿ FATF ਛੇਤੀ ਹੀ ਅੱ.ਤ.ਵਾ.ਦੀ ਫੰਡਿੰਗ ‘ਤੇ ਇੱਕ ਵਿਆਪਕ ਵਿਸ਼ਲੇਸ਼ਣ ਜਾਰੀ ਕਰੇਗਾ, ਸਾਡੇ ਗਲੋਬਲ ਨੈੱਟਵਰਕ ਦੁਆਰਾ ਪ੍ਰਦਾਨ ਕੀਤੇ ਗਏ ਮਾਮਲਿਆਂ ਨੂੰ ਸੰਕਲਿਤ ਕਰੇਗਾ। ਇਹ ਜਨਤਕ ਅਤੇ ਨਿੱਜੀ ਖੇਤਰਾਂ ਨੂੰ ਜੋਖਮਾਂ ਨੂੰ ਸਮਝਣ ਅਤੇ ਉੱਭਰ ਰਹੇ ਖਤਰਿਆਂ ਪ੍ਰਤੀ ਸੁਚੇਤ ਰਹਿਣ ‘ਚ ਮੱਦਦ ਕਰਨ ਲਈ ਇੱਕ ਵੈਬਿਨਾਰ ਵੀ ਕਰਵਾਏ ਜਾਣਗੇ ।

FATF ਪ੍ਰਧਾਨ ਏਲੀਸਾ ਡੀ ਐਂਡਾ ਮਾਦਰਾਜ਼ੋ ਨੇ ਹਾਲ ਹੀ ‘ਚ ਕਿਹਾ ਸੀ ਕਿ ਕੋਈ ਵੀ ਕੰਪਨੀ, ਅਥਾਰਟੀ ਜਾਂ ਦੇਸ਼ ਇਕੱਲੇ ਅੱ.ਤ.ਵਾ.ਦ ਦੀ ਚੁਣੌਤੀ ਨਾਲ ਨਹੀਂ ਨਜਿੱਠ ਸਕਦਾ। ਸਾਨੂੰ ਗਲੋਬਲ ਅੱ.ਤ.ਵਾ.ਦ ਦੇ ਕਹਿਰ ਵਿਰੁੱਧ ਇੱਕਜੁੱਟ ਹੋਣਾ ਚਾਹੀਦਾ ਹੈ। ਕਿਉਂਕਿ ਅੱ.ਤ.ਵਾ.ਦੀਆਂ ਨੂੰ ਆਪਣਾ ਟੀਚਾ ਪ੍ਰਾਪਤ ਕਰਨ ਲਈ ਸਿਰਫ਼ ਇੱਕ ਵਾਰ ਸਫਲ ਹੋਣ ਦੀ ਲੋੜ ਹੁੰਦੀ ਹੈ, ਜਦੋਂ ਕਿ ਸਾਨੂੰ ਇਸਨੂੰ ਰੋਕਣ ਲਈ ਹਰ ਵਾਰ ਸਫਲ ਹੋਣਾ ਪੈਂਦਾ ਹੈ।

Read More: ਹਵਾਈ ਸੈਨਾ ਦੇ ਮੁਖੀ ਨੇ ਪਹਿਲਗਾਮ ਅੱ.ਤ.ਵਾ.ਦੀ ਹ.ਮ.ਲੇ ਦੇ ਸਬੰਧ ‘ਚ PM ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ

Scroll to Top