Fatehgarh Sahib: ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਗੋਬੰਦ ਤੇ ਸੋਨੇ ਦੀ ਪਰਤ ਚੜਾਉਣ ਦਾ ਕਾਰਜ ਸ਼ੁਰੂ

1 ਦਸੰਬਰ 2024: ਛੋਟੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜਗਤ ਮਾਤਾ ਗੁਜਰ ਕੌਰ ਜੀ (Chote Sahibjade Baba Jorawar Singh Baba Fateh Singh Jagat Mata Gujar Kaur) ਦੇ ਸੰਸਕਾਰਿਕ ਅਸਥਾਨ ਗੁਰਦੁਆਰਾ ਸ੍ਰੀ ਜੋਤੀ ਸਰੂਪ (Gurdwara Sri Jyoti Sarup Sahib) ਸਾਹਿਬ ਵਿਖੇ ਗੁੰਬਦ ਤੇ ਸੋਨਾ ਪਰਤ ਚੜਾਉਣ ਦੀ ਸੇਵਾ ਆਰੰਭ ਹੋਈ, ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਲ, ਬਾਬਾ ਬਿਧੀ ਚੰਦ ਦੇ ਮੁਖੀ ਬਾਬਾ ਅਵਤਾਰ ਸਿੰਘ (Baba Avtar Singh) ਵੱਲੋਂ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਕੇ ਸੇਵਾ ਦੇ ਕਾਰਜ ਆਰੰਭ ਕਰਵਾਇਆ ਗਿਆ ।

 

ਇਸ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਮੈਂਬਰ ਸਾਹਿਬਾਨ ਸਮੇਤ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਸਮੂਲੀਅਤ ਕੀਤੀ ਗਈ।ਇਸੇ ਦੌਰਾਨ ਸਭ ਤੋ ਪਹਿਲਾਂ ਗੁਰੂ ਚਰਨਾ ‘ਚ ਅਰਦਾਸ ਕੀਤੀ ਗਈ ਉਪਰੰਤ ਪੰਥਕ ਸਖਸ਼ੀਅਤਾਂ ਵਲੋਂ ਹੱਥੀਂ ਸੋਨੇ ਦੇ ਪੱਤਰੇ ਲਗਾ ਕੇ ਸੇਵਾ ਦੀ ਆਰੰਭਤਾ ਕੀਤੀ ਗਈ ।

Scroll to Top