July 5, 2024 12:17 am
civil surgeon

ਫਤਿਹਗੜ੍ਹ ਸਾਹਿਬ: ਸਿਵਲ ਸਰਜਨ ਨੇ ਮਰੀਜ਼ਾਂ ਦੀਆਂ ਓ.ਪੀ.ਡੀ ਪਰਚੀਆਂ ਕੀਤੀਆਂ ਚੈਕ

ਫਤਿਹਗੜ੍ਹ ਸਾਹਿਬ 8 ਜੂਨ, 2024 : ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਰੀਜ਼ਾਂ ਨੂੰ ਸਰਕਾਰੀ ਸਿਹਤ ਸੰਸਥਾਵਾਂ ਵਿਚੋਂ ਹੀ ਦਵਾਈਆਂ ਦੀ 100 ਫੀਸਦੀ ਉਪਲਬੱਧਤਾ ਕਰਵਾਉਣ ਨੂੰ ਯਕੀਨੀ ਬਣਾਇਆ ਗਿਆ ਹੈ ਅਤੇ ਲੋੜਵੰਦ ਮਰੀਜ਼ਾਂ ਨੂੰ ਅਲਟਰਾਸਾਊਂਡ ਅਤੇ ਐਕਸਰੇ ਸੇਵਾਵਾਂ ਦੀ ਉਪਲਬੱਧਤਾ ਵੀ ਮੁਫ਼ਤ ਕਰਵਾਈ ਜਾ ਰਹੀ ਹੈ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ (civil surgeon) ਡਾ. ਦਵਿੰਦਰਜੀਤ ਕੌਰ ਨੇ ਜ਼ਿਲ੍ਹਾ ਹਸਪਤਾਲ ਵਿਚ ਬੀਬੀ ਰੋਗਾਂ ਦੇ ਮਾਹਰ ਡਾਕਟਰ ਕੋਲ ਜੱਚਾ-ਬੱਚਾ ਸਿਹਤ ਸਹੂਲਤਾਂ ਲੈਣ ਲਈ ਆਏ ਮਰੀਜ਼ਾਂ ਦੀਆਂ ਓ.ਪੀ.ਡੀ ਪਰਚੀਆਂ ਚੈਕ ਕਰਨ ਸਮੇਂ ਕੀਤਾ।

ਉਹਨਾਂ (civil surgeon) ਨੇ ਪਰਚੀਆਂ ਚੈੱਕ ਕਰਦੇ ਹੋਏ ਦੇਖਿਆ ਕਿ ਕੀ ਡਾਕਟਰ ਵੱਲੋਂ ਉਹਨਾਂ ਦੇ ਅਲਟਰਾਸਾਊਂਡ ਬਾਹਰੋਂ ਕਰਵਾਉਣ ਲਈ ਤਾਂ ਨਹੀਂ ਲਿਖੇ ਗਏ ਅਤੇ ਕੀ ਉਹਨਾਂ ਨੂੰ ਹਸਪਤਾਲ ਦੇ ਅੰਦਰਲੀਆਂ ਦਵਾਈਆਂ ਹੀ ਲਿਖੀਆਂ ਗਈਆਂ ਹਨ ਆਦਿ ਗੱਲਾਂ ਦੀ ਸਿਵਲ ਸਰਜਨ ਨੇ ਡੂੰਘਾਈ ਨਾਲ ਜਾਂਚ ਕੀਤੀ । ਇਸ ਮੌਕੇ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਕਿਹਾ ਕਿ ਜ਼ਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾ ਵਿਚ ਮਰੀਜ਼ਾਂ ਨੂੰ ਸਾਰੀਆ ਦਵਾਈਆਂ ਅੰਦਰੋਂ ਹੀ ਦਿੱਤੀਆਂ ਜਾ ਰਹੀਆਂ ਹਨ। ਓਪੀਡੀ ਸਲਿਪਾਂ ਚੈਕ ਕਰਨ ਸਮੇਂ ਸਿਵਲ ਸਰਜਨ ਨੇ ਮਰੀਜ਼ਾਂ ਨੂੰ ਦੱਸਿਆ ਕਿ ਹੁਣ ਪੰਜਾਬ ਸਰਕਾਰ ਦੀ ਨਵੀਂ ਪਾਲਸੀ ਅਨੁਸਾਰ ਜ਼ਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਸਾਰੀਆਂ ਦਵਾਈਆਂ ਸੰਸਥਾ ਦੇ ਅੰਦਰੋਂ ਹੀ ਦਿੱਤੀਆਂ ਜਾ ਰਹੀਆਂ ਹਨ।

ਉਹਨਾਂ ਕਿਹਾ ਕਿ ਜਿਹੜੀਆਂ ਦਵਾਈਆਂ ਸੰਸਥਾ ਵਿਖੇ ਉਪਲਬਧ ਨਹੀਂ ਹਨ, ਪਰ ਉਹ ਡਾਕਟਰਾਂ ਵੱਲੋਂ ਲਿਖੀਆਂ ਜਾਂਦੀਆਂ ਹਨ ਉਹ ਦਵਾਈਆਂ ਵੀ ਜ਼ਿਲ੍ਹਾ ਪੱਧਰ ਦੀ ਅਪਰੂਵਲ ਲੈਣ ਉਪਰੰਤ ਸਬੰਧਤ ਸੰਸਥਾ ਵੱਲੋਂ ਖਰੀਦ ਕੇ ਮਰੀਜ਼ਾਂ ਨੂੰ ਉਪਲਬੱਧ ਕਰਵਾਈਆਂ ਜਾਣਗੀਆਂ ਅਤੇ ਹੋਰ ਲੋੜੀਂਦੀਆਂ ਦਵਾਈਆਂ ਵੀ ਜ਼ਿਲ੍ਹਾ ਪੱਧਰ ਤੇ ਕਮੇਟੀ ਬਣਾ ਕੇ ਖਰੀਦੀਆਂ ਜਾ ਰਹੀ ਆ ਹਨ। ਉਹਨਾਂ ਦੱਸਿਆ ਕਿ ਕਿਸੇ ਵੀ ਹਾਲਤ ਵਿੱਚ ਮਰੀਜ਼ ਨੂੰ ਬਾਹਰੋਂ ਦਵਾਈਆਂ ਖਰੀਦਣ ਦੀ ਲੋੜ ਨਹੀਂ ਪਵੇਗੀ ਅਤੇ ਲੋੜੀਂਦੇ ਲੈਬਾਰਟਰੀ ਟੈਸਟ ਵੀ ਮੁਫ਼ਤ ਕੀਤੇ ਜਾ ਰਹੇ ਹਨ। ਉਹਨਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋੜ ਪੈਣ ਤੇ ਸਰਕਾਰ ਦੀ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ।