ਫਤਿਹਾਬਾਦ, 15 ਜੁਲਾਈ 2025: ਫਤਿਹਾਬਾਦ ਪੁਲਿਸ (Fatehabad Police) ਨੇ ਇੱਕ ਫਰਾਰ ਹੋਏ ਅਪਰਾਧੀ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਲਗਭਗ 23 ਸਾਲਾਂ ਤੋਂ ਭਗੌੜਾ ਸੀ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਰਾਜਕੁਮਾਰ ਉਰਫ਼ ਬਿੱਲੂ ਵਜੋਂ ਹੋਈ ਹੈ, ਜੋ ਜੀਂਦ ਜ਼ਿਲ੍ਹੇ ਦੇ ਪਿੰਡ ਖੇੜੀ ਦਾ ਰਹਿਣ ਵਾਲਾ ਹੈ।
ਪੀਓ ਸਟਾਫ਼ ਇੰਚਾਰਜ ਕੁਲਬੀਰ ਸਿੰਘ ਨੇ ਦੱਸਿਆ ਕਿ ਐਸਪੀ ਸਿਧਾਂਤ ਜੈਨ ਦੇ ਨਿਰਦੇਸ਼ਾਂ ‘ਤੇ ਭਗੌੜੇ ਅਪਰਾਧੀਆਂ ਅਤੇ ਜ਼ਮਾਨਤ-ਜੰਪਰਾਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤਹਿਤ ਐਸਆਈ ਹਰਫੂਲ ਸਿੰਘ ਦੀ ਅਗਵਾਈ ਹੇਠ ਬਣਾਈ ਗਈ ਇੱਕ ਪੁਲਿਸ ਟੀਮ ਨੇ ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਦੇ ਪਿੰਡ ਨਾਪਾਸਰ ਤੋਂ ਮੁਲਜ਼ਮ ਰਾਜਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ।
ਜਾਣਕਾਰੀ ਮੁਤਾਬਕ 11 ਮਈ, 2000 ਨੂੰ ਮੁਲਜ਼ਮ ਨੇ ਪਿੰਡ ਜੰਡਵਾਲਾ ‘ਚ ਆਪਣੇ ਆਪ ਨੂੰ ਸੀਆਈਏ ਇੰਸਪੈਕਟਰ ਦੱਸ ਕੇ ਪੁਲਿਸ ਵਰਦੀ ‘ਚ ਲੋਕਾਂ ਨਾਲ ਠੱਗੀ ਮਾਰੀ ਸੀ। ਇਸ ਸਬੰਧੀ ਭੱਟੂ ਕਲਾਂ ਥਾਣੇ ‘ਚ 11 ਮਈ, 2000 ਨੂੰ ਆਈਪੀਸੀ ਦੀ ਧਾਰਾ 419, 420, 171 ਤਹਿਤ ਕੇਸ ਦਰਜ ਕੀਤਾ ਗਿਆ ਸੀ।
Read More: OLX ‘ਤੇ ਫਰਜ਼ੀ ਜਾਇਦਾਦ ਇਸ਼ਤਿਹਾਰ ਪੋਸਟ ਕਰਕੇ ਠੱਗੀ ਮਾਰਨ ਵਾਲਾ ਪੁਲਿਸ ਨੇ ਕੀਤਾ ਕਾਬੂ