ਤੇਜ਼ ਗੇਂਦਬਾਜ਼ ਇਹਸਾਨਉੱਲ੍ਹਾ ਨੇ ਜਸਪ੍ਰੀਤ ਬੁਮਰਾਹ ਬਾਰੇ ਕਹੀ ਵੱਡੀ ਗੱਲ, ਜਾਣੋ

20 ਅਕਤੂਬਰ 2024: ਪਾਕਿਸਤਾਨ ਕ੍ਰਿਕਟ ਟੀਮ ਦੇ ਉੱਭਰਦੇ ਤੇਜ਼ ਗੇਂਦਬਾਜ਼ ਇਹਸਾਨਉੱਲ੍ਹਾ ਨੇ ਜਸਪ੍ਰੀਤ ਬੁਮਰਾਹ ਨੂੰ ਲੈ ਕੇ ਕਈ ਦਾਅਵੇ ਕਰ ਕੇ ਵਿਵਾਦ ਪੈਦਾ ਕਰ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਗੇਂਦਬਾਜ਼ੀ ‘ਚ ਜਸਪ੍ਰੀਤ ਬੁਮਰਾਹ ਤੋਂ ਨਸੀਮ ਸ਼ਾਹ ਕਾਫੀ ਬਿਹਤਰ ਹੈ। ਉਨ੍ਹਾਂ ਦੇ ਇਸ ਬਿਆਨ ਨਾਲ ਭਾਰਤ ਅਤੇ ਪਾਕਿਸਤਾਨ ਦੇ ਕ੍ਰਿਕਟ ਪ੍ਰਸ਼ੰਸਕਾਂ ‘ਚ ਬਹਿਸ ਸ਼ੁਰੂ ਹੋ ਗਈ ਹੈ। ਕਈ ਕ੍ਰਿਕਟ ਮਾਹਿਰਾਂ ਨੇ ਬੁਮਰਾਹ ਨੂੰ ਇਸ ਪੀੜ੍ਹੀ ਦਾ ਸਰਵੋਤਮ ਗੇਂਦਬਾਜ਼ ਕਿਹਾ ਹੈ, ਇਸ ਲਈ ਇਹਸਾਨਉੱਲ੍ਹਾ ਦਾ ਬਿਆਨ ਹੈਰਾਨੀਜਨਕ ਹੈ।

 

ਇਕ ਪੋਡਕਾਸਟ ‘ਤੇ ਚਰਚਾ ਕਰਦੇ ਹੋਏ ਇਹਸਾਨਉੱਲ੍ਹਾ ਨੇ ਕਿਹਾ, ”ਜੇਕਰ ਮੈਂ ਜਸਪ੍ਰੀਤ ਬੁਮਰਾਹ ਦੀ ਤੁਲਨਾ ਕਿਸੇ ਨਾਲ ਕਰਦਾ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਨਸੀਮ ਸ਼ਾਹ ਉਸ ਤੋਂ ਬਿਹਤਰ ਗੇਂਦਬਾਜ਼ ਹੈ। ਬੁਮਰਾਹ ਦੀ ਫਾਰਮ ਹੁਣ ਚੰਗੀ ਹੋ ਸਕਦੀ ਹੈ ਪਰ ਨਸੀਮ ਸ਼ਾਹ ਜ਼ਬਰਦਸਤ। ਕੋਈ ਫ਼ਰਕ ਨਹੀਂ ਪੈਂਦਾ ਕਿ ਕੋਈ ਗੇਂਦਬਾਜ਼ ਇੱਕ ਸਾਲ ਤੱਕ ਵਿਕਟਾਂ ਲੈਣ ਲਈ ਸੰਘਰਸ਼ ਕਰ ਰਿਹਾ ਹੈ, ਮੈਂ ਅਜੇ ਵੀ ਮੰਨਦਾ ਹਾਂ ਕਿ ਉਹ ਬੁਮਰਾਹ ਨਾਲੋਂ ਬਿਹਤਰ ਗੇਂਦਬਾਜ਼ ਹੈ।

 

ਜਸਪ੍ਰੀਤ ਬੁਮਰਾਹ ਦਾ ਭਾਰਤੀ ਕ੍ਰਿਕਟ ਵਿੱਚ ਯੋਗਦਾਨ
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਸਪ੍ਰੀਤ ਬੁਮਰਾਹ ਮੌਜੂਦਾ ਪੀੜ੍ਹੀ ਦੇ ਦੁਨੀਆ ਦੇ ਸਭ ਤੋਂ ਵਧੀਆ ਗੇਂਦਬਾਜ਼ਾਂ ਵਿੱਚੋਂ ਇੱਕ ਹੈ। ਉਸ ਨੇ ਆਪਣੇ ਕਰੀਅਰ ਦੇ 38 ਟੈਸਟ ਮੈਚਾਂ ਵਿੱਚ 170 ਵਿਕਟਾਂ ਲਈਆਂ ਹਨ ਅਤੇ ਕੁਝ ਸਮਾਂ ਪਹਿਲਾਂ ਉਹ ਟੈਸਟ ਕ੍ਰਿਕਟ ਵਿੱਚ ਸਭ ਤੋਂ ਤੇਜ਼ 150 ਵਿਕਟਾਂ ਲੈਣ ਵਾਲਾ ਭਾਰਤੀ ਤੇਜ਼ ਗੇਂਦਬਾਜ਼ ਬਣ ਗਿਆ ਸੀ। ਉਸ ਨੇ 34 ਮੈਚਾਂ ‘ਚ 150 ਵਿਕਟਾਂ ਦੇ ਅੰਕੜੇ ਨੂੰ ਛੂਹਿਆ ਸੀ। ਉਸਨੇ ਵਨਡੇ ਅਤੇ ਟੀ-20 ਕ੍ਰਿਕਟ ਵਿੱਚ ਕ੍ਰਮਵਾਰ 149 ਅਤੇ 89 ਵਿਕਟਾਂ ਲਈਆਂ ਹਨ।

 

ਉਹ ਸੀਮਤ ਓਵਰਾਂ ਦੀ ਕ੍ਰਿਕਟ ‘ਚ ਲਗਾਤਾਰ ਮੈਚ ਜੇਤੂ ਪ੍ਰਦਰਸ਼ਨ ਦੇ ਰਿਹਾ ਹੈ। ਇਹ ਬੁਮਰਾਹ ਹੀ ਸੀ ਜਿਸ ਨੇ ਟੀ-20 ਵਿਸ਼ਵ ਕੱਪ 2024 ਦੇ ਫਾਈਨਲ ਵਿੱਚ ਭਾਰਤ ਦੀ ਜਿੱਤ ਵਿੱਚ ਵੱਡਾ ਯੋਗਦਾਨ ਪਾਇਆ ਸੀ। ਅਫਰੀਕਾ ਨੂੰ 18 ਗੇਂਦਾਂ ‘ਚ 20 ਦੌੜਾਂ ਬਣਾਉਣੀਆਂ ਸਨ ਪਰ ਪਾਰੀ ਦੇ 18ਵੇਂ ਓਵਰ ‘ਚ ਉਸ ਨੇ ਸਿਰਫ 2 ਦੌੜਾਂ ਦਿੱਤੀਆਂ ਅਤੇ ਇਕ ਵਿਕਟ ਵੀ ਲਈ। ਇਸ ਸ਼ਾਨਦਾਰ ਓਵਰ ਦੇ ਦਮ ‘ਤੇ ਬੁਮਰਾਹ ਨੇ ਅਫਰੀਕੀ ਟੀਮ ਨੂੰ ਦਬਾਅ ‘ਚ ਪਾ ਦਿੱਤਾ ਸੀ।

Scroll to Top