Site icon TheUnmute.com

ਗੰਨੇ ਦੀ ਅਦਾਇਗੀ ਨਾ ਹੋਣ ਕਾਰਨ ਕਿਸਾਨਾਂ ਦਾ ਸੰਘਰਸ਼ ਤੇਜ਼, ਜੀ.ਟੀ.ਰੋਡ ਪੂਰਨ ਤੌਰ ‘ਤੇ ਜਾਮ

ਗੰਨੇ ਦੀ ਅਦਾਇਗੀ

ਚੰਡੀਗੜ੍ਹ 12 ਅਗਸਤ 2022: ਕਿਸਾਨਾਂ ਨੇ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਫਗਵਾੜਾ ਵਿਖੇ ਦਿੱਲੀ-ਅੰਮ੍ਰਿਤਸਰ ਕੌਮੀ ਮਾਰਗ ਜਾਮ ਕਰ ਦਿੱਤਾ ਹੈ। ਕਿਸਾਨਾਂ ਵਲੋਂ ਸ਼ੁਰੂ ਕੀਤਾ ਧਰਨਾ ਅੱਜ ਪੰਜਵੇਂ ਦਿਨ ਵਿਨ ਜਾਰੀ ਹੈ, ਇਸਦੇ ਨਾਲ ਹੀ ਹੁਣ ਕਿਸਾਨਾਂ ਦਾ ਸੰਘਰਸ਼ ਤੇਜ਼ ਹੁੰਦਾ ਦਿਖਾਈ ਦੇ ਰਿਹਾ ਹੈ | ਕਿਸਾਨਾਂ ਨੇ ਨੈਸ਼ਨਲ ਹਾਈਵੇ ਨੂੰ ਦੋਵੇਂ ਪਾਸਿਓਂ ਬੰਦ ਕਰ ਦਿੱਤਾ ਹੈ |

ਇਸਦੇ ਨਾਲ ਹੀ ਅੰਮ੍ਰਿਤਸਰ-ਦਿੱਲੀ, ਹੁਸ਼ਿਆਰਪੁਰ ਰੋਡ ਤੇ ਨਕੋਦਰ ਰੋਡ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਹੈ | ਧਰਨੇ ‘ਚ ਵੱਡੀ ਗਿਣਤੀ ‘ਚ ਕਿਸਾਨ ਟਰੈਕਟਰ-ਟਰਾਲੀਆਂ ਲੈ ਕੇ ਪਹੁੰਚੇ ਹਨ | ਫਗਵਾੜਾ ਦੇ ਸ਼ੂਗਰ ਮਿੱਲ ਚੌਂਕ ‘ਚ ਇਕ ਵਾਰ ਫ਼ਿਰ ਸਿੰਘੂ ਬਾਰਡਰ ਦੇ ਧਰਨੇ ਦੀਆਂ ਝਲਕੀਆਂ ਲੋਕਾਂ ਨੂੰ ਨਜ਼ਰ ਆ ਰਹੀਆ ਹਨ। ਧਰਨੇ ‘ਤੇ ਬੈਠੇ ਇਹ ਕਿਸਾਨ ਪੰਜਾਬ ਸਰਕਾਰ ਤੋਂ 72 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਦੀ ਮੰਗ ਕਰ ਰਹੇ ਹਨ |

Exit mobile version