July 7, 2024 1:12 pm
ਸੰਯੁਕਤ ਕਿਸਾਨ ਮੋਰਚਾ

ਕਿਸਾਨਾਂ ਦਾ ਟਰੈਕਟਰ-ਟਰਾਲੀਆਂ ਨਾਲ ਸੰਭੂ ਬਾਰਡਰ ਵੱਲ ਵਧਣਾ ਸ਼ੁਰੂ

ਚੰਡੀਗੜ੍ਹ, 13 ਫਰਵਰੀ 2024: ਬੀਤੇ ਦਿਨ ਕਿਸਾਨਾਂ (Farmers) ਅਤੇ ਸਰਕਾਰ ਦੀ ਬੈਠਕ ‘ਚ ਕੋਈ ਠੋਸ ਸਿੱਟਾ ਨਹੀਂ ਨਿਕਲਿਆ | ਜਿਸਦੇ ਚੱਲਦੇ ਕਿਸਾਨ ਜਥੇਬੰਦੀਆਂ ਵੱਖ-ਵੱਖ ਪੰਜਾਬ ਅਤੇ ਹਰਿਆਣਾ ਸਰਹੱਦਾਂ ਤੋਂ ਦਿੱਲੀ ਵੱਲ ਕੂਚ ਕਰ ਰਹੇ ਹਨ | ਕਿਸਾਨਾਂ ਦੇ ਵੱਡੇ ਕਾਫ਼ਲੇ ਦਿੱਲੀ ਵੱਲ ਵਧਣੇ ਸ਼ੁਰੂ ਹੋ ਗਏ ਹਨ |

ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਾਧੂਗੜ੍ਹ ਤੋਂ ਵੱਡੀ ਗਿਣਤੀ ਵਿਚ ਕਿਸਾਨ (Farmers) ਟਰੈਕਟਰ-ਟਰਾਲੀਆਂ ਨਾਲ ਸੰਭੂ ਬਾਰਡਰ ਵੱਲ ਰਵਾਨਾ ਹੋਏ ਹਨ | ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਇਸ ਅੰਦੋਲਨ ਵਿਚ ਜਿਸ ਕਿਸੇ ਨੇ ਆਉਣਾ ਹੈ ਆ ਸਕਦਾ ਪਰ ਸਾਡੀ ਸਟੇਜ ‘ਤੇ ਕਿਸੇ ਵੀ ਸਿਆਸੀ ਪਾਰਟੀ ਨੂੰ ਬੋਲਣ ਨਹੀਂ ਦਿੱਤਾ ਜਾਵੇਗਾ |

ਬੈਠਕ ਸਬੰਧੀ ਉਨ੍ਹਾਂ ਕਿਹਾ ਸਰਕਾਰ ਦਾ ਨਜ਼ਰੀਆ ਇਸ ਅੰਦੋਲਨ ਨੂੰ ਰੋਕਣਾ ਸੀ ਹੋਰ ਕੁਝ ਨਹੀਂ ਸੀ ਅਸੀ ਬੈਠੇ ਰਹੇ ਉਨ੍ਹਾਂ ਨੂੰ ਸਮਾਂ ਵੀ ਦਿੱਤਾ ਤਾਂ ਕਿ ਸਰਕਾਰ ਇਹ ਨਾ ਕਹੇ ਕਿ ਕਿਸਾਨ ਉੱਠ ਕੇ ਚਲੇ ਗਏ ਪਰ ਬੈਠਕ ਵਿਚ ਕੋਈ ਸਿੱਟਾ ਨਹੀਂ ਨਿਕਲਿਆ, ਜਿਸ ਤੋਂ ਬਾਅਦ ਸਾਨੂੰ ਬਾਰਡਰ ‘ਤੇ ਜਾਣ ਦਾ ਫੈਸਲਾ ਲੈਣਾ ਪਿਆ |

ਉਨ੍ਹਾਂ ਕਿਹਾ ਕਿ ਇਹ ਦੇਸ਼ ਹਿੱਤ ਦੀ ਲੜਾਈ ਹੈ, ਕਿਸਾਨ ਮਜ਼ਦੂਰ ਦੀ ਲੜਾਈ ਹੈ ਜੋ ਇਸ ਸੰਘਰਸ਼ ਵਿਚ ਆਉਣਾ ਚਾਹੁੰਦਾ ਹੈ ਆ ਸਕਦਾ ਕਿਸੇ ਨੂੰ ਮਨਾਹੀ ਨਹੀਂ, ਉਥੇ ਉਨ੍ਹਾਂ ਮੀਡੀਆ ਸਾਹਮਣੇ ਅਪੀਲ ਕੀਤੀ ਕਿ ਅਸੀ ਦੇਸ਼ ਦੇ ਅੰਨਦਾਤਾ ਹਾਂ ਸਾਡੇ ਅਕਸ ਨੂੰ ਖ਼ਰਾਬ ਨਾ ਕੀਤਾ ਜਾਵੇ |