CM Nayab Singh Saini

ਜਲਵਾਯੂ ਤਬਦੀਲੀ, ਘਟਦੇ ਪਾਣੀ ਦੇ ਪੱਧਰ ਤੇ ਮਿੱਟੀ ਦੀ ਸਿਹਤ ਨੂੰ ਲੈ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ – ਮੁੱਖ ਮੰਤਰੀ

ਚੰਡੀਗੜ੍ਹ 24 ਮਾਰਚ 2026: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ (nayab singh saini) ਨੇ ਸੋਮਵਾਰ ਨੂੰ ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਵਿੱਚ ਆਯੋਜਿਤ ਖ਼ਰੀਫ਼ ਖੇਤੀ ਮੇਲਾ-2026 ਦਾ ਸ਼ੁਰੂਆਤ ਕਰਦਿਆਂ ਕਿਸਾਨਾਂਵਿਗਿਆਨੀਆਂ ਅਤੇ ਨਵਾਂਚਾਰ ਨੂੰ ਇੱਕ ਮੰਚ ਤੇ ਲਿਆਉਣ ਦੀ ਪਹਿਲ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਹਿਸਾਰ ਦੀ ਮਿੱਟੀ ਮਿਹਨਤਪਸ਼ੂ ਧਨ ਦੀ ਖ਼ੁਸ਼ਹਾਲੀ ਅਤੇ ਵੀਰ ਸੈਨਿਕਾਂ ਦੀਆਂ ਕੁਰਬਾਨੀਆਂ ਦੀ ਗਵਾਹੀ ਦਿੰਦੀ ਹੈ। ਰਾਖੀਗੜ੍ਹੀ ਸਾਡੀ ਪ੍ਰਾਚੀਨ ਸਭਿਅਤਾ ਦਾ ਮਾਣ ਹੈਜਦਕਿ ਅਗਰੋਹਾ ਦੀ ਧਰਤੀ ਮਹਾਰਾਜਾ ਅਗਰਸੇਨ ਦੇ ਸਮਾਜਿਕ ਸਦਭਾਵਨਾ ਅਤੇ ਵਪਾਰਕ ਸ਼ਾਨ ਦੀ ਕਹਾਣੀ ਕਹਿੰਦੀ ਹੈ। ਖੇਤੀ ਮੇਲੇ ਵਿੱਚ ਪਹੁੰਚਣ ਤੇ ਸਭ ਤੋਂ ਪਹਿਲਾਂ ਮੁੱਖ ਮੰਤਰੀ ਨੇ ਸ਼ਹੀਦੀ ਦਿਵਸ ਦੇ ਮੌਕੇ ਤੇ ਅਮਰ ਸ਼ਹੀਦ ਭਗਤ ਸਿੰਘਰਾਜਗੁਰੂ ਅਤੇ ਸੁਖਦੇਵ ਦੀਆਂ ਮੂਰਤੀਆਂ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ।

ਇਸ ਮੌਕੇ ਮੁੱਖ ਮੰਤਰੀ ਨੇ ਯੂਨੀਵਰਸਿਟੀ ਦੇ ਵਿਸਥਾਰ ਸਿੱਖਿਆ ਵਿਭਾਗਕਪਾਹ ਸੈਕਸ਼ਨਤਿਲਹਣ ਵਿਭਾਗ ਸਮੇਤ ਹੋਰ ਵਿਭਾਗਾਂ ਵੱਲੋਂ ਕਿਸਾਨਾਂ ਨੂੰ ਜਾਣਕਾਰੀ ਦੇਣ ਲਈ ਪ੍ਰਕਾਸ਼ਿਤ ਕੀਤੀਆਂ ਗਈਆਂ ਪੁਸਤਕਾਂ ਵੀ ਰਿਲੀਜ਼ ਕੀਤੀਆਂ। ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਬੀ.ਆਰ. ਕੰਬੋਜ ਨੇ ਖੇਤੀ ਮੇਲੇ ਵਿੱਚ ਪਹੁੰਚਣ ਤੇ ਮੁੱਖ ਮੰਤਰੀ ਨੂੰ ਯਾਦਗਾਰੀ ਚਿੰਨ੍ਹ ਵਜੋਂ ਖ਼ੁਸ਼ਹਾਲ ਕਿਸਾਨੀ ਦਾ ਪ੍ਰਤੀਕ ਹਲ‘ ਵੀ ਭੇਟ ਕੀਤਾ।

ਉਨ੍ਹਾਂ ਕਿਹਾ ਕਿ ਨਵਰਾਤਰੀ ਦੇ ਪਾਵਨ ਮੌਕੇ ਤੇ ਮਾਂ ਸਕੰਦਮਾਤਾ ਦੀ ਅਰਾਧਨਾ ਅਤੇ ਸ਼ਹੀਦ ਭਗਤ ਸਿੰਘਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਵਸ ਦਾ ਸੰਯੋਗ ਸਾਨੂੰ ਤਿਆਗਤਪੱਸਿਆ ਅਤੇ ਸਮਰਪਣ ਦਾ ਸੰਦੇਸ਼ ਦਿੰਦਾ ਹੈ। ਇਸੇ ਭਾਵਨਾ ਨਾਲ ਖੇਤੀ ਮੇਲੇ ਦਾ ਆਯੋਜਨ ਕੀਤਾ ਗਿਆ ਹੈਜੋ “ਟਿਕਾਊ ਖੇਤੀ-ਖ਼ੁਸ਼ਹਾਲੀ ਦੀ ਰਾਹ” ਵਿਸ਼ੇ ਤੇ ਅਧਾਰਿਤ ਹੈ।

ਉਨ੍ਹਾਂ ਕਿਹਾ ਕਿ ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਰਵਾਇਆ ਗਿਆ ਇਹ ਮੇਲਾ ਕਿਸਾਨਾਂ ਦੀ ਮਿਹਨਤ ਅਤੇ ਵਿਗਿਆਨੀਆਂ ਦੀ ਦੂਰਅੰਦੇਸ਼ੀ ਦਾ ਪ੍ਰਤੀਕ ਹੈ। ਯੂਨੀਵਰਸਿਟੀ ਨੇ ਉੱਨਤ ਬੀਜਜਲ ਸੰਭਾਲਮਿੱਟੀ ਦੀ ਸਿਹਤ ਅਤੇ ਜਲਵਾਯੂ-ਸਮਾਰਟ ਖੇਤੀ ਦੇ ਖੇਤਰ ਵਿੱਚ ਮਹੱਤਵਪੂਰਨ ਕਾਰਜ ਕੀਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਭਿਵਾਨੀ ਜ਼ਿਲ੍ਹੇ ਦੇ ਗੋਕੁਲਪੁਰਾ ਵਿੱਚ 64 ਏਕੜ ਵਿੱਚ 11.67 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਪੌਸ਼ਟਿਕ ਅਨਾਜ ਖੋਜ ਕੇਂਦਰ ਦਾ ਵੀ ਉਦਘਾਟਨ ਕੀਤਾ ਗਿਆ ਹੈ।

ਇਹ ਕੇਂਦਰ ਮੋਟੇ ਅਨਾਜਾਂ ਦੀਆਂ ਬੀਮਾਰੀਆਂ ਅਤੇ ਕੀੜੇ-ਮਕੌੜਿਆਂ ਪ੍ਰਤੀ ਰੋਧਕ ਕਿਸਮਾਂ ਦੇ ਵਿਕਾਸਮਿਲਟਸ (ਮੋਟੇ ਅਨਾਜ) ਦੇ ਆਟੇ ਦੀ ਸੈਲਫ ਲਾਈਫ ਵਧਾਉਣ ਦੇ ਨਾਲ-ਨਾਲ ਉਤਪਾਦਕਾਂ ਲਈ ਬਾਜ਼ਾਰ ਸੰਪਰਕ ਸਥਾਪਿਤ ਕਰੇਗਾ ਅਤੇ ਉੱਨਤ ਕਿਸਮਾਂ ਦੇ ਵਿਕਾਸ ਅਤੇ ਵੈਲਯੂ ਐਡੀਸ਼ਨ (ਮੁੱਲ ਵਾਧੇ) ਨੂੰ ਪ੍ਰੋਤਸਾਹਨ ਕਰਨ ਦੀ ਦਿਸ਼ਾ ਵਿੱਚ ਵੀ ਕੰਮ ਕਰੇਗਾ। ਇਹ ਕੇਂਦਰ ਮਿਲਟਸ ਉਤਪਾਦਾਂ ਦੀ ਪ੍ਰੋਸੈਸਿੰਗ ਅਤੇ ਵੈਲਯੂ ਐਡੀਸ਼ਨ ਦੀਆਂ ਆਧੁਨਿਕ ਤਕਨੀਕਾਂ ਵੀ ਵਿਕਸਿਤ ਕਰੇਗਾ।

ਉਨ੍ਹਾਂ ਖੇਤੀ ਮੇਲੇ ਵਿੱਚ 42 ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕੀਤਾਜਿਨ੍ਹਾਂ ਵਿੱਚ 21 ਮਹਿਲਾ ਕਿਸਾਨ ਵੀ ਸ਼ਾਮਲ ਸਨ। ਮੁੱਖ ਮੰਤਰੀ ਨੇ ਉਨ੍ਹਾਂ ਨੂੰ ਸੂਬੇ ਦੀ ਪ੍ਰਗਤੀ ਦਾ ਪ੍ਰੇਰਨਾ ਸਰੋਤ ਦੱਸਿਆ। ਉਨ੍ਹਾਂ ਕਿਹਾ ਕਿ ਹਰਿਆਣਾ ਅੱਜ ਦੇਸ਼ ਦੇ ਅਨਾਜ ਭੰਡਾਰ ਵਿੱਚ ਦੂਜਾ ਸਭ ਤੋਂ ਵੱਡਾ ਯੋਗਦਾਨ ਪਾਉਣ ਵਾਲਾ ਸੂਬਾ ਬਣ ਚੁੱਕਾ ਹੈ। ਇਹ ਕਿਸਾਨਾਂ ਦੀ ਮਿਹਨਤਵਿਗਿਆਨੀਆਂ ਦੀ ਖੋਜ ਅਤੇ ਸਰਕਾਰ ਦੀਆਂ ਨੀਤੀਆਂ ਦਾ ਨਤੀਜਾ ਹੈ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਵਿਕਸਿਤ ਭਾਰਤ-2047 ਦੇ ਵਿਜ਼ਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਿਸਾਨ ਇਸ ਟੀਚੇ ਦੇ ਅਧਾਰ ਥੰਮ੍ਹ ਹਨ। ਡਬਲ ਇੰਜਣ ਸਰਕਾਰ ਕਿਸਾਨਾਂ ਨੂੰ ਸਸ਼ਕਤ ਬਣਾਉਣ ਲਈ ਖੇਤੀ ਨੂੰ ਲਾਭਕਾਰੀ ਉੱਦਮ ਵਿੱਚ ਬਦਲਣ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ। ਉਨ੍ਹਾਂ ਖੇਤੀਬਾੜੀ ਖੇਤਰ ਦੀਆਂ ਚੁਣੌਤੀਆਂ ਜਿਵੇਂ ਕਿ ਡਿੱਗਦਾ ਪਾਣੀ ਦਾ ਪੱਧਰਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਕਮੀ ਅਤੇ ਜਲਵਾਯੂ ਤਬਦੀਲੀ ਦਾ ਜ਼ਿਕਰ ਕਰਦਿਆਂ ਆਧੁਨਿਕ ਅਤੇ ਟਿਕਾਊ ਖੇਤੀ ਅਪਣਾਉਣ ਤੇ ਜ਼ੋਰ ਦਿੱਤਾ। ਡਰਿੱਪ ਅਤੇ ਸਪ੍ਰਿੰਕਲਰ ਸਿੰਚਾਈਕੁਦਰਤੀ ਅਤੇ ਜੈਵਿਕ ਖੇਤੀਅਤੇ ਆਧੁਨਿਕ ਖੇਤੀ ਯੰਤਰਾਂ ਦੀ ਵਰਤੋਂ ਨੂੰ ਸਮੇਂ ਦੀ ਲੋੜ ਦੱਸਿਆ।

ਮੁੱਖ ਮੰਤਰੀ ਨੇ ਫ਼ਸਲ ਵਿਵਿਧੀਕਰਣ ਅਤੇ ਮੇਰਾ ਪਾਣੀ-ਮੇਰੀ ਵਿਰਾਸਤ‘ ਯੋਜਨਾ ਦਾ ਜ਼ਿਕਰ ਕੀਤਾਜਿਸ ਤਹਿਤ ਕਿਸਾਨਾਂ ਨੂੰ ਵੈਕਲਪਿਕ ਫ਼ਸਲਾਂ ਅਪਣਾਉਣ ਤੇ ਹਜ਼ਾਰ ਰੁਪਏ ਪ੍ਰਤੀ ਏਕੜ ਦੀ ਸਹਾਇਤਾ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 2.20 ਲੱਖ ਏਕੜ ਰਕਬੇ ਵਿੱਚ ਇਸ ਯੋਜਨਾ ਤਹਿਤ 157 ਕਰੋੜ ਰੁਪਏ ਵੰਡੇ ਜਾ ਚੁੱਕੇ ਹਨ। ਮਾਈਕਰੋ ਇਰੀਗੇਸ਼ਨ ਤਕਨੀਕਾਂ ਤੇ 85 ਫ਼ੀਸਦੀ ਤੱਕ ਸਬਸਿਡੀ ਦਿੱਤੀ ਜਾ ਰਹੀ ਹੈ ਅਤੇ ਜਲ ਸੰਭਾਲ ਲਈ ਮੀਂਹ ਦੇ ਪਾਣੀ ਦੀ ਸੰਭਾਲ ਨੂੰ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ। ਕਿਸਾਨਾਂ ਨੂੰ ਤਲਾਬ ਬਣਾਉਣ ਲਈ ਵੀ 85 ਫ਼ੀਸਦੀ ਤੱਕ ਦੀ ਗ੍ਰਾਂਟ ਦਿੱਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਝੋਨੇ ਅਤੇ ਕਣਕ ਦੇ ਰਵਾਇਤੀ ਫ਼ਸਲੀ ਚੱਕਰ ਵਿੱਚੋਂ ਬਾਹਰ ਨਿਕਲਣ ਲਈ ਕਿਸਾਨਾਂ ਨੂੰ ਅਪੀਲ ਕੀਤੀਨਾਲ ਹੀ ਰਾਸ਼ਟਰੀ ਖੇਤੀ ਵਿਕਾਸ ਯੋਜਨਾ ਲਈ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਦਾਲਾਂ ਦੀਆਂ ਫ਼ਸਲਾਂ ਲਈ 16 ਕਰੋੜ 66 ਲੱਖ ਰੁਪਏ ਅਤੇ ਤਿਲਹਣ ਦੀਆਂ ਫ਼ਸਲਾਂ ਲਈ 25 ਕਰੋੜ ਰੁਪਏ ਦੀ ਰਾਸ਼ੀ ਦਾ ਪ੍ਰਬੰਧ ਕੀਤਾ ਗਿਆ ਹੈ।

Read More: ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ‘ਚ ਯੁਵਾ ਨਿਭਾਉਣ ਮੋਹਰੀ ਭੂਮਿਕਾ-ਮੁੱਖ ਮੰਤਰੀ

ਵਿਦੇਸ਼

Scroll to Top