Farmers Protest: ਪੰਜਾਬ ਬੰਦ ਦੇ ਦੌਰਾਨ ਰੇਲ ਗੱਡੀਆਂ ਬੱਸਾਂ ਬੰਦ, ਯਾਤਰੀ ਪਰੇਸ਼ਾਨ

ਅਬੋਹਰ 30 ਦਸੰਬਰ 2024: ਪੰਜਾਬ (punjab bandh) ਬੰਦ ਦੇ ਦੌਰਾਨ ਜਿੱਥੇ ਸੰਯੁਕਤ ਕਿਸਾਨ(sanyukt kisan morcha) ਮੋਰਚਾ ਨੇ ਪੰਜਾਬ (punjab band) ਬੰਦ ਕਰਨ ਦਾ ਐਲਾਨ ਕੀਤਾ ਹੈ ਉਥੇ ਹੀ ਦੁਕਾਨਦਾਰਾਂ ਨੇ ਸਮਰਥਨ ਦਿੱਤਾ ਹੈ ਉੱਥੇ ਕਿਸਾਨਾਂ (farmers) ਨੇ ਦੱਸਿਆ ਕਿ ਉਹਨਾਂ ਦੀ ਵੱਖ-ਵੱਖ ਮੰਗਾਂ ਨੇ ਤੇ ਜਗਜੀਤ ਸਿੰਘ ਡੱਲੇਵਾਲ(jagjit singh dallewal)  ਧਰਨੇ ਤੇ ਬੈਠੇ ਨੇ ਉਹਨਾਂ ਦੀ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।

ਰੇਲ ਗੱਡੀਆਂ ਬੱਸਾਂ ਨਾ ਚੱਲਣ ਕਾਰਨ ਕਰਕੇ ਯਾਤਰੀਆਂ ਨੂੰ ਵੀ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਧਰ ਰਿਕਸ਼ਾ ਉੱਤੇ ਸਵਾਰੀਆਂ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਾ ਕੇ ਆਪਣਾ ਰੋਜ਼ਗਾਰ ਚਲਾਉਂਦਾ ਸੀ ਉਹੀ ਅੱਜ ਸਵਾਰੀਆਂ ਨਾ ਮਿਲਣ ਕਾਰਨ ਕਰਕੇ ਵਾਪਿਸ ਆਪਣੇ ਘਰ ਪਰਤ ਰਹੇ ਰਿਕਸ਼ਾ ਚਾਲਕ ਨੇ ਦੱਸਿਆ ਕਿ ਉਹ ਰਿਕਸ਼ਾ ਉੱਤੇ ਸਵਾਰੀਆਂ ਇੱਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਂਦੇ ਹਨ ਪਰ ਉਹਨਾਂ ਨੂੰ ਰੋਜ਼ਗਾਰ ਨਹੀਂ ਮਿਲਿਆ ਇਸ ਕਰਕੇ ਉਹ ਵਾਪਸ ਘਰ ਪਰਤ ਰਿਹਾ ਹੈ ਦੂਜੇ ਪਾਸੇ ਯਾਤਰੀਆਂ ਨੇ ਦੱਸਿਆ ਕਿ ਕਿਸਾਨਾਂ ਦੀਆਂ ਮੰਗਾਂ ਕਰਕੇ ਉਹਨਾਂ ਨੇ ਪੰਜਾਬ ਬੰਦ ਕੀਤਾ ਹੋਇਆ ਉਹਨਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ|

read more: Farmers Protest: ਪੰਜਾਬ ਬੰਦ, ਪੰਜਾਬ ਭਰ ‘ਚ ਕਿਸਾਨਾਂ ਦਾ ‘ਲਾਕਡਾਊਨ

Scroll to Top