2 ਦਸੰਬਰ 2024: ਕਿਸਾਨਾਂ (farmers) ਦਾ ਸੰਘਰਸ਼ ਹਜੇ ਤੱਕ ਜਾਰੀ ਹੈ, ਤੁਹਾਨੂੰ ਦੱਸ ਦੇਈਏ ਕਿ ਸ਼ੰਭੂ ਬਾਰਡਰ (shambhu border) ਤੇ ਬੈਠੇ ਕਿਸਾਨਾਂ (farmers) ਨੂੰ 1 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ, ਉਥੇ ਹੀ ਹੁਣ ਕਿਸਾਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਦਿੱਲੀ ਵੱਲ (delhi) ਕੂਚ ਕਰਨਗੇ, ਤੇ ਹਾਲ ਦੀ ਘੜੀ ਦੇ ਵਿਚ ਕਿਸਾਨ ਖਨੌਰੀ ਬਾਰਡਰ(khanuri border) ਤੇ ਮਰਨ ਵਰਤ ‘ਤੇ ਬੈਠੇ ਹੋਏ ਹਨ| ਉਥੇ ਹੀ ਹੁਣ ਸੰਯੁਕਤ ਕਿਸਾਨ ਮੋਰਚਾ ( sanjukt Kisan Morcha) ਦੇ ਸੱਦੇ ‘ਤੇ ਨੋਇਡਾ ਦੇ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੋਮਵਾਰ ਨੂੰ ਦਿੱਲੀ ਵੱਲ ਮਾਰਚ ਕਰਨ ਦਾ ਐਲਾਨ ਕਰ ਦਿੱਤਾ ਹੈ। ਦਿੱਲੀ ਵੱਲ ਕਿਸਾਨ ਮਾਰਚ ਦੇ ਐਲਾਨ ਤੋਂ ਬਾਅਦ ਟਰੈਫਿਕ ਪੁਲਿਸ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ।
ਦੱਸ ਦੇਈਏ ਕਿ ਕਿਸਾਨ ਪ੍ਰੋਗਰਾਮ ਦੌਰਾਨ ਦਿੱਲੀ ਪੁਲਿਸ ਅਤੇ ਨੋਇਡਾ ਪੁਲਿਸ ਵੱਲੋਂ ਨੋਇਡਾ (Noida by Noida Police) ਤੋਂ ਦਿੱਲੀ ਸਰਹੱਦ ਤੱਕ ਸਾਰੀਆਂ ਸਰਹੱਦਾਂ ‘ਤੇ ਬੈਰੀਅਰ ਲਗਾ ਕੇ ਸਖ਼ਤ ਚੈਕਿੰਗ ਕੀਤੀ ਜਾ ਰਹੀ ਹੈ। ਉਥੇ ਹੀ ਨੋਇਡਾ-ਦਿੱਲੀ ਸਰਹੱਦ ਨੂੰ ਜੋੜਨ ਵਾਲੀਆਂ ਸਾਰੀਆਂ ਸੜਕਾਂ ‘ਤੇ ਭਾਰੀ ਟ੍ਰੈਫਿਕ ਜਾਮ ਹੈ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਟ੍ਰੈਫਿਕ ਵਧਣ ਕਾਰਨ ਟ੍ਰੈਫਿਕ ਪੁਲਿਸ (trafic police) ਨੇ ਕਈ ਸੜਕਾਂ ਨੂੰ ਮੋੜ ਦਿੱਤਾ ਹੈ।ਤੁਹਾਨੂੰ ਦੱਸ ਦੇਈਏ ਕਿ ਐਤਵਾਰ ਯਾਨੀ ਕਿ ਬੀਤੇ ਦਿਨ ਕਿਸਾਨਾਂ ਅਤੇ ਨੋਇਡਾ ਦੇ ਅਧਿਕਾਰੀਆਂ ਵਿਚਾਲੇ ਲੰਬੀ ਬੈਠਕ ਹੋਈ। ਪਰ ਮਾਮਲਾ ਹੱਲ ਨਹੀਂ ਹੋ ਸਕਿਆ।