14 ਦਸੰਬਰ 2204: ਪੰਜਾਬ (punjab) ਦੇ ਕਿਸਾਨ (kisan) ਆਪਣੀਆਂ ਮੰਗਾਂ ਨੂੰ ਲੈ ਕੇ ਫਰਵਰੀ (february) ਤੋਂ ਸ਼ੰਭੂ ਬਾਰਡਰ ‘ਤੇ ਬੈਠੇ ਹਨ। ਕਿਸਾਨ (kisan) ਦੋ ਵਾਰ ਦਿੱਲੀ ਵੱਲ (delhi march) ਮਾਰਚ ਕਰਨ ਦੀ ਕੋਸ਼ਿਸ਼ ਕਰ ਚੁੱਕੇ ਹਨ ਪਰ ਦੋਵੇਂ ਵਾਰ ਹਰਿਆਣਾ ਪੁਲੀਸ(hryana police) ਨੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕਿਆ। ਅੱਜ ਫਿਰ ਕਿਸਾਨ ਦਿੱਲੀ ਵੱਲ ਮਾਰਚ ਕਰ ਰਹੇ ਹਨ।
LIVE UPDATE:
ਦੁਪਹਿਰ 1:29, 14-ਦਸੰਬਰ-2024
ਬਜਰੰਗ ਪੂਨੀਆ ਵੀ ਸ਼ੰਭੂ ਮੋਰਚੇ ‘ਚ ਪਹੁੰਚੇ
ਕਿਸਾਨ ਮੋਰਚੇ ‘ਤੇ ਕਿਸਾਨਾਂ ਦੀ ਹਮਾਇਤ ਕਰਨ ਲਈ ਬਜਰੰਗ ਪੂਨੀਆ ਵੀ ਸ਼ੰਭੂ ਮੋਰਚੇ ‘ਤੇ ਪਹੁੰਚ ਗਏ ਹਨ।
01:14 PM, 14-ਦਸੰਬਰ-2024
ਪੁਲਿਸ ‘ਤੇ ਗੰਦਾ ਪਾਣੀ ਸੁੱਟਣ ਦੇ ਦੋਸ਼
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੋਸ਼ ਲਾਇਆ ਕਿ ਪੁਲੀਸ ਵੱਲੋਂ ਗੰਦਾ ਪਾਣੀ ਸੁੱਟਿਆ ਜਾ ਰਿਹਾ ਹੈ। ਕੈਮੀਕਲ ਸਪਰੇਅ ਕੀਤੀ ਜਾ ਰਹੀ ਹੈ।
12:58 PM, 14-ਦਸੰਬਰ-2024
ਕਿਸਾਨਾਂ ਵਿੱਚ ਭਾਜੜ
ਪੁਲੀਸ ਦੀ ਇਸ ਕਾਰਵਾਈ ਨਾਲ ਕਿਸਾਨਾਂ ਵਿੱਚ ਭਗਦੜ ਮੱਚ ਗਈ ਹੈ। ਕਈ ਕਿਸਾਨਾਂ ਦੇ ਜ਼ਖਮੀ ਹੋਣ ਦੀ ਖਬਰ ਹੈ।
12:45 PM,4-ਦਸੰਬਰ-2024
ਹਰਿਆਣਾ ਪੁਲਿਸ ਨੇ ਚਲਾਏ ਵਾਟਰ ਕੈਨਨ-ਅੱਥਰੂ ਗੈਸ ਦੇ ਗੋਲੇ
ਦੁਪਹਿਰ 12:16, 14-ਦਸੰਬਰ-2024
ਕਿਸਾਨ-ਪੁਲਿਸ ਫਿਰ ਆਹਮੋ-ਸਾਹਮਣੇ
ਕਿਸਾਨ ਅੱਗੇ ਵਧਣ ਲਈ ਰਾਹ ਪੁੱਛ ਰਹੇ ਹਨ। ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਦਿੱਲੀ ਜਾਣ ਦੀ ਇਜਾਜ਼ਤ ਦਿਖਾ ਕੇ ਅੱਗੇ ਜਾਣਾ ਚਾਹੀਦਾ ਹੈ।
12:01 PM, 14-ਦਸੰਬਰ-2024
ਦਿੱਲੀ ਮਾਰਚ ਸ਼ੁਰੂ ਹੋਇਆ
ਦਿੱਲੀ ਵੱਲ ਕਿਸਾਨਾਂ ਦਾ ਮਾਰਚ ਸ਼ੁਰੂ ਹੋ ਗਿਆ ਹੈ।