July 7, 2024 7:26 pm
G-20 summit

ਅੰਮ੍ਰਿਤਸਰ ‘ਚ ਹੋਣ ਜਾ ਰਹੇ G-20 ਸੰਮੇਲਨ ਦਾ ਕਿਸਾਨਾਂ ਵੱਲੋਂ ਵਿਰੋਧ

ਅੰਮ੍ਰਿਤਸਰ, 14 ਮਾਰਚ 2023: ਇੱਕ ਪਾਸੇ ਜਿੱਥੇ ਭਾਰਤ ਵਿੱਚ G-20 ਸੰਮੇਲਨ (G-20 summit) ਚੱਲ ਰਿਹਾ ਹੈ | ਇਸਦੇ ਨਾਲ ਹੀ ਅੰਮ੍ਰਿਤਸਰ ਵਿੱਚ ਹੋਣ ਜਾ ਰਹੇ G-20 ਸੰਮੇਲਨ ਨੂੰ ਲੈ ਕੇ ਸਥਾਨਕ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਵੱਲੋਂ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ | ਦੂਜੇ ਪਾਸੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ G-20 ਦੀ ਸੰਮੇਲਨ ਦਾ ਵਿਰੋਧ ਵੀ ਸ਼ੁਰੂ ਕਰ ਦਿੱਤਾ ਹੈ |

ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਚੱਬਾ ਵਿਖੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ G-20 ਸੰਮਲੇਨ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ G-20 ਸੰਮੇਲਨ ਵਿੱਚ ਮਲਕ ਭਾਗੋ ਜਿਹੇ ਇਨਸਾਨ ਹਿੱਸਾ ਲੈ ਰਹੇ ਹਨ ਜੋ ਸਾਡੇ ਪਾਣੀਆਂ ‘ਤੇ ਡਾਕਾ ਪਾਉਣਾ ਚਾਹੁੰਦੇ ਹਨ ਅਤੇ ਸਿੱਖਿਆ ਨੂੰ ਇਸ ਹਿਸਾਬ ਨਾਲ ਕਰਨਾ ਚਾਹੁੰਦੇ ਹਨ ਕਿ ਆਉਣ ਵਾਲੀਆਂ ਪੀੜ੍ਹੀਆਂ ਸਿਰਫ ਤੇ ਸਿਰਫ ਪੂੰਜੀਵਾਦੀਆਂ ਦੇ ਮੁਤਾਬਕ ਸੋਚੇ ਤੇ ਇਸ ਤੋਂ ਇਲਾਵਾ ਭਾਰਤ ਦੀ ਲੇਬਰ ਸਸਤੇ ਦੇ ਤਰੀਕੇ ਨਾਲ ਸਾਮਰਾਜੀ ਦੇਸ਼ਾਂ ਨੂੰ ਕਿਵੇਂ ਦਿੱਤੀ ਜਾ ਸਕੇ | ਇਸਦੇ ਨਾਲ ਹੀ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅਜਿਹੇ ਲੋਕ ਮਲਕ ਭਾਗੋ ਦੀ ਸੋਚ ਵਾਲੇ ਲੋਕ ਹਨ ਅਤੇ ਪੰਥਕ ਆਗੂਆਂ ਨੂੰ ਇਕਜੁੱਟ ਹੋ ਕੇ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ |