Farmers

Farmers Protest: ਕਿਸਾਨ ਅੱਜ ਬਾਅਦ ਦੁਪਹਿਰ ਕਰਨਗੇ ਸੂਬੇ ਦੇ 4 ਹਾਈਵੇ ਬੰਦ

26 ਅਕਤੂਬਰ 2024: ਪੰਜਾਬ ‘ਚ ਝੋਨੇ ਦੀ ਲਿਫਟਿੰਗ ਨਾ ਹੋਣ ਤੋਂ ਅੱਕੇ ਕਿਸਾਨ ਅੱਜ ਯਾਨੀ ਕਿ ਸ਼ਨੀਵਾਰ ਤੋਂ ਸੂਬੇ ਦੇ 4 ਹਾਈਵੇ (close 4 highways) ਬੰਦ ਕਰਨ ਜਾ ਰਹੇ ਹਨ। ਦੱਸ ਦੇਈਏ ਕਿ ਕਿਸਾਨ ਬਾਅਦ ਦੁਪਹਿਰ 1 ਵਜੇ ਦੇ ਕਰੀਬ ਪੰਜਾਬ ਦੇ 4 ਹਾਈਵੇ ਜਾਮ ਕਰਨਗੇ। ਉਥੇ ਹੀ ਕਿਸਾਨਾਂ (farmers) ਦਾ ਇਹ ਕਹਿਣਾ ਹੈ ਕਿ ਇਹ ਹੜਤਾਲ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰਹੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਅਤੇ ਰਾਜ ਸਰਕਾਰਾਂ (Central and State Governments) ਜਿਹਨਾਂ ਸਮਾਂ ਸਾਡੀਆਂ ਮੰਗਾ ਨਹੀਂ ਪੂਰੀਆਂ ਕਰਦੀ ਉਹਨਾਂ ਸਮਾਂ ਅਸੀਂ ਇਸੇ ਤਰ੍ਹਾਂ ਡਟੇ ਰਹਾਂਗੇ| ਓਹਨਾ ਇਹ ਵੀ ਕਿਹਾ ਕਿ ਸੰਗਰੂਰ ਦੇ ਵਿਚ ਇਹ ਪਹਿਲਾ ਜਾਮ ਹੋਵੇਗਾ| ਇਸ ਤੋਂ ਇਲਾਵਾ ਅੱਜ ਬਟਾਲਾ, ਫਗਵਾੜਾ, ਸੰਗਰੂਰ ਅਤੇ ਮੋਗਾ ਵਿੱਚ ਵੀ ਹਾਈਵੇਅ ਨੂੰ ਪੂਰੀ ਤਰ੍ਹਾਂ ਜਾਮ (jammed ) ਕੀਤਾ ਜਾਵੇਗਾ। ਇਹ ਅੰਦੋਲਨ 26 ਅਕਤੂਬਰ ਨੂੰ ਯਾਨੀ ਕਿ ਅੱਜ ਦੁਪਹਿਰ 1 ਵਜੇ ਤੋਂ ਸ਼ੁਰੂ ਹੋਵੇਗਾ|

 

Scroll to Top