June 30, 2024 8:47 am
Farmers

ਕਿਸਾਨ ਜਥੇਬੰਦੀਆਂ ਭਲਕੇ ਪੰਜਾਬ ਦੇ ਰਾਜਪਾਲ ਨਾਲ ਕਰਨਗੇ ਮੁਲਾਕਾਤ

ਚੰਡੀਗੜ, 27 ਨਵੰਬਰ, 2023: ਕਿਸਾਨਾਂ (Farmers) ਨੇ ਪੰਚਕੂਲਾ ਅਤੇ ਮੋਹਾਲੀ ਵਿੱਚ ਧਰਨਾ ਦਿੱਤਾ ਹੋਇਆ ਹੈ । ਸੰਯੁਕਤ ਕਿਸਾਨ ਮੋਰਚਾ ਸਮੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮੋਹਾਲੀ ਵਿੱਚ ਬੈਠਕ ਕੀਤੀ ਹੈ । ਬੈਠਕ ਤੋਂ ਬਾਅਦ ਕਿਸਾਨ ਆਗੂਆਂ ਨੇ ਦੱਸਿਆ ਕਿ ਕੱਲ੍ਹ ਯਾਨੀ ਮੰਗਲਵਾਰ ਨੂੰ ਉਹ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ 11 ਵਜੇ ਬੈਠਕ ਕਰਨਗੇ। ਇਸ ‘ਚ ਹਰ ਜਥੇਬੰਦੀ ਦਾ ਇੱਕ-ਇੱਕ ਨੁੰਮਾਇੰਦਾ ਵਫਦ ਚ ਸ਼ਾਮਲ ਹੋਵੇਗਾ।