Punjab: ਮੁੜ ਤੋਂ ਕਿਸਾਨਾਂ ਨੇ ਮਾਨਾਵਾਲਾ ਟੋਲ ਪਲਾਜ਼ਾ ‘ਤੇ ਲਗਾਇਆ ਧਰਨਾ

19 ਸਤੰਬਰ 2024: ਅੱਜ ਕਿਸਾਨਾਂ ਵੱਲੋਂ ਮਾਨਾਵਾਲਾ ਟੋਲ ਪਲਾਜ਼ਾ ਤੇ ਧਰਨਾ ਲਗਾਇਆ ਗਿਆ ਕਿਸਾਨਾਂ ਨੇ ਇਲਜ਼ਾਮ ਲਗਾਇਆ ਹੈ ਕਿ ਟੋਲ ਪਲਾਜ਼ਾ ਦੇ ਮੁਲਾਜ਼ਮ ਨੇ ਕਿਸਾਨ ਦੇ ਨਾਲ ਬਦਤਮੀਜੀ ਕੀਤੀ ਹੈ ਤੇ ਕਿਸਾਨ ਦਾ ਮੋਬਾਈਲ ਫੋਨ ਖੋਇਆ, ਉਨ੍ਹਾ ਨੇ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਹੈ ਪਰਾਲੀਆਂ ਨੂੰ ਅੱਗ ਨਹੀਂ ਲਾਉਣੀ ਤਾਂ ਦੂਜੇ ਪਾਸੇ ਕਿਸਾਨ ਦੋ- ਦੋ ਹਜ਼ਾਰ ਰੁਪਏ ਦੇ ਕੇ ਪਰਾਲੀ ਚਕਵਾ ਕੇ ਫੈਕਟਰੀਆਂ ਦੇ ਵਿੱਚ ਭੇਜ ਰਹੇ ਹਨ, ਤਾਂ ਟੋਲ ਪਲਾਜਾ ਵਾਲਿਆਂ ਵੱਲੋਂ ਟਰਾਲੀਆਂ ਨੂੰ ਰੋਕ ਕੇ ਉਹਨਾਂ ਕੋਲੋਂ ਟੋਲ ਮੰਗਿਆ ਜਾ ਰਿਹਾ ਹੈ ਜੇਕਰ ਕੋਈ ਕਿਸਾਨ ਟੋਲ ਨਹੀਂ ਦਿੰਦਾ ਤਾਂ ਉਹਨਾਂ ਨਾਲ ਗੁੰਡਾਗਰਦੀ ਕੀਤੀ ਜਾਂਦੀ ਹੈ ਕਿਸਾਨ ਆਗੂ ਦਾ ਕਹਿਣਾ ਹੈ ਕਿ ਡਿਪਟੀ ਕਮਿਸ਼ਨਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਕਿ ਕਿਸਾਨਾਂ ਨੂੰ ਕੋਈ ਟੋਲ ਨਹੀਂ ਲੱਗੇਗਾ|

(ਰਿਪੋਰਟਰ – ਮੁਕੇਸ਼ ਮਹਿਰਾ)

Scroll to Top