July 2, 2024 10:58 pm
mushroom

ਖਾਦ, ਬੀਜ ਅਤੇ ਕੀਟਨਾਸ਼ਕ ਖਰੀਦਣ ਸਮੇਂ ਬਿੱਲ ਜ਼ਰੂਰ ਲੈਣ ਕਿਸਾਨ: ਖੇਤੀਬਾੜੀ ਅਫਸਰ

ਰੂਪਨਗਰ, 27 ਨਵੰਬਰ 2023: ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਰੂਪਨਗਰ ਵੱਲੋਂ ਹਾੜੀ ਦੇ ਸ਼ੀਜਨ ਨੂੰ ਮੁੱਖ ਰੱਖਦੇ ਹੋਏ ਕਿਸਾਨਾਂ ਨੂੰ ਵਧੀਆਂ ਕੁਆਲਿਟੀ ਦੇ ਖਾਦ, ਬੀਜ ਅਤੇ ਕੀਟਨਾਸ਼ਕ ਦਵਾਈਆਂ ਉਪਲੱਬਧ ਕਰਵਾਉਣ ਲਈ ਸ. ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਦਿਸ਼ਾ-ਨਿਰਦੇਸ਼ ਤਹਿਤ ਮੁੱਖ ਖੇਤੀਬਾੜੀ ਅਫਸਰ ਡਾ. ਗੁਰਬਚਨ ਸਿੰਘ ਵੱਲੋਂ ਰੂਪਨਗਰ ਜ਼ਿਲ੍ਹੇ ਦੇ ਹੋਲਸੇਲ ਡੀਲਰਾਂ ਨਾਲ ਖਾਦ ਦੀ ਵੰਡ ਬਾਰੇ ਮੀਟਿੰਗ ਕੀਤੀ ਗਈ।

ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਾ. ਗੁਰਬਚਨ ਸਿੰਘ ਨੇ ਡੀਲਰਾਂ ਨੂੰ ਹਦਾਇਤ ਕੀਤੀ ਕਿ ਹਾੜੀ ਦੇ ਸੀਜ਼ਨ ਦੌਰਾਨ ਸਾਰੇ ਹੋਲਸੇਲ ਡੀਲਰ ਯੂਰੀਆ ਖਾਦ ਦੀ ਸਹੀ ਵੰਡ ਕਰਨ, ਅਗਰ ਕਿਸੇ ਵੀ ਰਿਟੇਲ ਡੀਲਰ ਵੱਲੋ ਕਿਸਾਨਾਂ ਨੂੰ ਸਹੀ ਵੰਡ ਨਾ ਕੀਤੀ ਜਾਂ ਕੋਈ ਹੋਰ ਖੇਤੀ ਸਮੱਗਰੀ ਦੀ ਟੈਗਿੰਗ ਕੀਤੀ ਤਾਂ ਉਸ ਵਿਰੁੱਧ ਫਰਟੀਲਾਈਜ਼ਰ ਕੰਟਰੋਲ ਆਰਡਰ 1985 ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ।

ਇਸ ਮੌਕੇ ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਹਰ ਕਿਸਾਨ ਨੂੰ ਯੂਰੀਆਂ ਖਾਦ ਦਾ ਬਿੱਲ ਜਰੂਰ ਦਿੱਤਾ ਜਾਵੇ ਅਤੇ ਸਾਰਾ ਰਿਕਾਰਡ ਮੈਨਟੇਨ ਰੱਖਿਆ ਜਾਵੇ। ਚੈੱਕਿਗ/ ਸੈਪਲਿੰਗ ਦੌਰਾਨ ਅਗਰ ਕੋਈ ਬਿਨਾਂ ਦਸਤਾਵੇਜ਼ਾਂ ਤੋਂ ਅਣਅਧਿਕਾਰਤ ਖੇਤੀ ਸਮੱਗਰੀ ਫੜੀ ਗਈ ਤਾਂ ਉਸ ਵਿਰੁੱਧ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ।

ਇਸ ਮੌਕੇ ਉਨ੍ਹਾਂ ਜ਼ਿਲ੍ਹੇ ਦੇ ਸਾਰੇ ਡੀਲਰਾਂ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਪ੍ਰਕਾਰ ਦੀ ਖੇਤੀ ਸਮੱਗਰੀ ਖ੍ਰੀਦਣ/ ਵੇਚਣ ਤੋੰ ਪਹਿਲਾਂ ਸਾਰੇ ਦਸਤਾਵੇਜ਼ ਮੁਕੰਮਲ ਕਰਵਾਏ ਜਾਣ, ਬਿਨਾਂ ਲਾਇਸੈਂਸ/ ਅਡੀਸ਼ਨ/ ਬਿੱਲ ਤੋਂ ਖੇਤੀ ਸਮੱਗਰੀ ਆਪਣੀ ਦੁਕਾਨ ਤੇ ਰੱਖਕੇ ਨਾ ਵੇਚੀ ਜਾਵੇ।

ਇਸ ਮੌਕੇ ਖੇਤੀਬਾੜੀ ਅਫਸਰ (ਸ ਮ) ਡਾ. ਪੰਕਜ ਸਿੰਘ ਨੇ ਡੀਲਰਾਂ ਨੂੰ ਕਿਹਾ ਕਿ ਲਾਇਸੈਂਸ ਵਿੱਚ ਦਰਜ ਕਰਵਾਏ ਨਕਸ਼ੇ ਦੇ ਮੁਤਾਬਿਕ ਹੀ ਸੇਲ ਪੁਆਇੰਟ ਅਤੇ ਗੋਦਾਮ ਦਾ ਨਕਸ਼ਾ ਹੋਵੇ, ਖਾਦ ਦੇ ਸਟਾਕ ਅਤੇ ਰੇਟ ਦੀ ਲਿਸਟ ਦੁਕਾਨ ਤੇ ਡਿਸਪਲੇਅ ਹੋਵੇ ਅਤੇ ਨਾਲ ਦੀ ਨਾਲ ਪੀ.ੳ.ਐਸ ਮਸ਼ੀਨ ਵਿੱਚੋ ਖਾਦ ਦਾ ਸਟਾਕ ਕਲੀਅਰ ਕੀਤਾ ਜਾਵੇ।

ਇਸ ਮੌਕੇ ਡਾ. ਗੁਰਬਚਨ ਸਿੰਘ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਖਾਦ, ਬੀਜ ਅਤੇ ਕੀਟਨਾਸ਼ਕ ਦਵਾਈਆਂ ਖਰੀਦਣ ਸਮੇਂ ਬਿੱਲ ਜਰੂਰ ਲਿਆ ਜਾਵੇ। ਅਗਰ ਕਿਸੇ ਵੀ ਕਿਸਾਨ ਨੂੰ ਖੇਤੀਬਾੜੀ ਸਬੰਧੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਖੇਤੀਬਾੜੀ ਵਿਭਾਗ ਦੇ ਬਲਾਕ ਦਫਤਰ ਨਾਲ ਸੰਪਰਕ ਕਰਨ।

ਇਸ ਮੀਟਿੰਗ ਵਿੱਚ ਐਨ.ਐਫ.ਐਲ ਦੇ ਜੋਗਿੰਦਰ ਰਾਣਾ, ਇਫਕੋ ਤੋਂ ਸ਼ਾਮ ਸੁੰਦਰ, ਡੀਲਰ ਸੁਰਜੀਤ ਸਿੰਘ ਪੁਰਖਾਲੀ, ਸੀਮਪੀ ਮੋਰਿੰਡਾ, ਸੁੱਖੀ ਭਰਤਗੜ੍ਹ, ਪਵਨ, ਵਰਿਆਮ ਫਰਟੀਲਾਈਜ਼ਰ ਸ੍ਰੀ ਚਮਕੌਰ ਸਾਹਿਬ ਆਦਿ ਹਾਜ਼ਰ ਸਨ।