27 ਅਗਸਤ ਨੂੰ ਚੰਡੀਗੜ੍ਹ ਸੈਕਟਰ -25 ਦੇ ਮੈਦਾਨ ‘ਚ ਹੋਵੇਗੀ ਕਿਸਾਨਾਂ ਦੀ “ਹੱਲਾ ਬੋਲ” ਰੈਲੀ , ਰਾਕੇਸ਼ ਟਿਕੈਤ ਵੀ ਕਰਨਗੇ ਸ਼ਾਮੂਲੀਅਤ

ਚੰਡੀਗੜ੍ਹ ,24 ਅਗਸਤ 2021 : ਕਿਸਾਨ ਏਕਤਾ ਚੰਡੀਗੜ੍ਹ ਵੱਲੋਂ ਸ਼ਹਿਰ ਵਿੱਚ ਕਿਸਾਨ ਸੰਮੇਲਨ ਆਯੋਜਿਤ ਕੀਤਾ ਜਾ ਰਿਹਾ ਹੈ | ਜਿਸ ਨੂੰ “ਹੱਲਾ ਬੋਲ” ਰੈਲੀ ਦਾ ਨਾਂ ਦਿੱਤਾ ਗਿਆ ਹੈ।ਇਹ “ਹੱਲਾ ਬੋਲ” ਰੈਲੀ 27 ਅਗਸਤ ਨੂੰ ਚੰਡੀਗੜ੍ਹ ਸੈਕਟਰ -25 ਦੇ ਮੈਦਾਨ ‘ਚ ਹੋਵੇਗੀ

ਇਸ ਵਿੱਚ ਹਿੱਸਾ ਲੈਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਮੁੱਖ ਬੁਲਾਰੇ ਚੌਧਰੀ ਰਾਕੇਸ਼ ਟਿਕੈਤ ਸਮੇਤ ਬਹੁਤ ਸਾਰੇ ਲੋਕ ਪੁੱਜਣਗੇ ।

ਇਸ ਤੋਂ ਇਲਾਵਾ 84 ਸਾਲਾ ਬਾਬਾ ਲਾਭ ਸਿੰਘ ਨਿਹੰਗ ਜੋ ਸ਼ਹਿਰ ਦੇ ਮਟਕਾ ਚੌਕ ਵਿਖੇ 8 ਮਹੀਨਿਆਂ ਤੋਂ ਵੱਧ ਸਮੇਂ ਤੋਂ ਵੱਧ ਕਿਸਾਨੀ ਅੰਦੋਲਨ ਦਾ ਸਮਰਥਨ ਕਰ ਰਹੇ ਹਨ |

ਉਹ ਵੀ “ਹੱਲਾ ਬੋਲ” ਰੈਲੀ ਦੇ ਵਿੱਚ ਪੁੱਜਣਗੇ |”ਹੱਲਾ ਬੋਲ” ਰੈਲੀ ਦੇ ਲਈ ਸ਼ਹਿਰ ਵਿੱਚ ਤਿਆਰੀਆਂ ਸ਼ੁਰੂ ਹੋ ਚੁੱਕਿਆ ਹਨ | “ਹੱਲਾ ਬੋਲ” ਰੈਲੀ ਚੰਡੀਗੜ੍ਹ ਦੇ ਸੈਕਟਰ -25 ਦੇ ਰੈਲੀ ਗਰਾਂਡ ਵਿਖੇ ਆਯੋਜਿਤ ਕੀਤਾ ਜਾਵੇਗਾ |

ਜਿਸ ਵਿੱਚ ਪੰਜਾਬੀ ਗਾਇਕ, ਬੁੱਧੀਜੀਵੀ ਅਤੇ ਕਿਸਾਨਾਂ ਦੇ ਅਧਿਕਾਰਾਂ ਬਾਰੇ ਗੱਲ ਕਰਨ ਵਾਲੀਆਂ ਮਸ਼ਹੂਰ ਹਸਤੀਆਂ ਹਿੱਸਾ ਲੈਣਗੀਆਂ।

ਹਰ ਸ਼ਾਮ ਸ਼ਹਿਰ ਦੇ ਮੁੱਖ ਚੌਕਾਂ ਵਿੱਚ ਕਿਸਾਨਾਂ ਦੇ ਹੱਕ ਵਿੱਚ ਨਾਅਰੇ ਲਗਾਉਣ ਵਾਲੇ ਲੋਕਾਂ ਨੂੰ ਵੀ “ਹੱਲਾ ਬੋਲ” ਰੈਲੀ ਵਿੱਚ ਆਉਣ ਲਈ ਕਿਹਾ ਗਿਆ ਹੈ ।

ਇਸ ਰੈਲੀ ਵਿੱਚ ਇੱਕ ਵਾਰ ਫਿਰ ਕਿਸਾਨੀ ਮੁੱਦੇ ਉਠਾਏ ਜਾਣਗੇ ਅਤੇ ਸ਼ਹਿਰ ਵਿੱਚ ਭਾਜਪਾ ਆਗੂਆਂ ਵੱਲੋਂ ਇੱਕ ਕਿਸਾਨ ਸਮਰਥਿਤ ਲੜਕੀ ਨਾਲ ਬਦਸਲੂਕੀ ਕਰਨ ਦਾ ਮੁੱਦਾ ਵੀ ਉਠਾਇਆ ਜਾਵੇਗਾ।

ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ, ਕਿਸਾਨ ਏਕਤਾ ਚੰਡੀਗੜ੍ਹ ਮਟਕਾ ਚੌਕ, ਨੌਜ਼ਵਾਨ ਕਿਸਾਨ ਏਕਤਾ, ਸਮੂਹ ਵਿਦਿਆਰਥੀ ਸਮੂਹ, ਬੇਸਟੇਕ ਮੋਰਚਾ ਮੁਹਾਲੀ, ਲੋਕਹਿਤ ਮਿਸ਼ਨ, ਸਿੰਘ ਸ਼ਹੀਦਾਂ ਕਿਸਾਨ ਮੋਰਚਾ ਸੋਹਾਣਾ, ਨਿਸ਼ਕਾਮ ਸੇਵਕ ਜਥਾ ਦਰਵਾਜ਼ਾ, ਕਿਸਾਨ ਭਲਾਈ ਸੁਸਾਇਟੀ ਦੇ ਮੈਂਬਰਾਂ ਸਮੇਤ ਬਹੁਤ ਸਾਰੇ ਲੋਕ ਰੈਲੀ ਵਿੱਚ ਹਿੱਸਾ ਲੈਣਗੇ।

Scroll to Top