Ladowal Toll Plaza

ਕਿਸਾਨਾਂ ਨੇ ਲਾਡੋਵਾਲ ਟੋਲ ਪਲਾਜ਼ਾ ‘ਤੇ ਵਧੀਆਂ ਫੀਸਾਂ ਘਟਾਉਣ ਦਾ ਦਿੱਤਾ ਅਲਟੀਮੇਟਮ

ਚੰਡੀਗੜ੍ਹ, 12 ਅਗਸਤ 2024: ਕਿਸਾਨ ਜਥੇਬੰਦੀਆਂ18 ਅਗਸਤ ਤੋਂ ਮੁੜ ਲਾਡੋਵਾਲ ਟੋਲ ਪਲਾਜ਼ਾ (Ladowal Toll Plaza) ਨੂੰ ਟੋਲ ਫਰੀ ਕਰਵਾਉਣ ਕਰਵਾਉਣਗੇ | ਕਿਸਾਨਾਂ ਨੇ ਐਨਐਚਏਆਈ ਨੂੰ ਵਾਹਨਾਂ ‘ਤੇ ਵਧੀਆਂ ਟੋਲ ਫੀਸਾਂ ਘਟਾਉਣ ਦਾ ਅਲਟੀਮੇਟਮ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ NHAI ਨੇ ਰੇਟ ਨਾ ਘਟਾਏ ਤਾਂ ਕਿਸਾਨ ਇੱਕ ਵਾਰ ਫਿਰ ਲਾਡੋਵਾਲ ਟੋਲ ਪਲਾਜ਼ਾ ‘ਤੇ ਧਰਨਾ ਦੇਣਗੇ ਅਤੇ ਲੋਕਾਂ ਨੂੰ ਟੋਲ ਫਰੀ ਕਰਵਾਉਣਗੇ। ਕਿਸਾਨ ਆਗੂ ਪ੍ਰਧਾਨ ਦਿਲਬਾਗ ਸਿੰਘ ਨੇ ਦੱਸਿਆ ਕਿ 15 ਅਗਸਤ ਨੂੰ ਟਰੈਕਟਰ ਮਾਰਚ ਕੱਢਿਆ ਜਾਵੇਗਾ।

ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ 46 ਦਿਨਾਂ ਤੱਕ ਕਿਸਾਨਾਂ ਨੇ ਟੋਲ ਪਲਾਜ਼ਾ (Ladowal Toll Plaza) ‘ਤੇ ਪੱਕਾ ਮੋਰਚਾ ਲਗਾ ਕੇ ਟੋਲ ਫ੍ਰੀ ਕਰ ਦਿੱਤਾ ਸੀ। ਹਾਈ ਕੋਰਟ ‘ਚ ਕੇਸ ਚੱਲਿਆ ਪਰ ਕਿਸਾਨ ਉਥੇ ਸਿੱਧੇ ਤੌਰ ’ਤੇ ਧਿਰ ਨਹੀਂ ਬਣ ਸਕੇ। ਇਸ ਦੌਰਾਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ NHAI ਦੇ ਹੱਕ ‘ਚ ਫੈਸਲਾ ਸੁਣਾ ਦਿੱਤਾ ਸੀ | ਇਸਤੋਂ ਬਾਅਦ ਟੋਲ ਪਲਾਜ਼ਾ ਸ਼ੁਰੂ ਕਰਵਾ ਦਿੱਤਾ | ਇਸ ਦੌਰਾਨ ਪ੍ਰਦਰਸ਼ਨ ਕਰ ਰਹੇ ਕੁਝ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਸੀ |

Scroll to Top