July 7, 2024 8:47 am
Bathinda

ਬਠਿੰਡਾ ‘ਚ ਕਿਸਾਨ ਤੇ ਭਾਜਪਾ ਵਰਕਰ ਆਹਮੋ-ਸਾਹਮਣੇ, CRPF ਨੇ ਸਾਂਭਿਆ ਮੋਰਚਾ

ਚੰਡੀਗੜ੍ਹ, 1 ਜੂਨ 2024: ਪੰਜਾਬ ‘ਚ ਲੋਕ ਸਭਾ ਚੋਣਾਂ ਦੀ ਵੋਟਿੰਗ ਦੌਰਾਨ ਬਠਿੰਡਾ (Bathinda) ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ | ਦੱਸਿਆ ਜਾ ਰਿਹਾ ਹੈ ਕਿ ਪਿੰਡ ਨੰਦਗੜ੍ਹ ਕੋਟੜਾ ਵਿੱਚ ਕਿਸਾਨਾਂ ਨੂੰ ਭਾਜਪਾ ਦਾ ਬੂਥ ਨਹੀਂ ਲਗਾਉਣ ਦਿੱਤਾ ਗਿਆ। ਇਸ ਕਾਰਨ ਭਾਜਪਾ ਵਰਕਰ ਅਤੇ ਕਿਸਾਨ ਆਹਮੋ-ਸਾਹਮਣੇ ਹੋ ਗਏ। ਸਥਿਤੀ ਨੂੰ ਦੇਖਦਿਆਂ ਸੀਆਰਪੀਐਫ ਦੇ ਜਵਾਨਾਂ ਨੇ ਚਾਰਜ ਸੰਭਾਲ ਲਿਆ।