Farishtey Scheme

Farishtey Scheme: ‘ਫਰਿਸ਼ਤੇ’ ਬਚਾਉਣਗੇ ਤੁਹਾਡੀ ਜਾਨ

ਫਰਿਸ਼ਤੇ’ ਬਚਾਉਣਗੇ ਤੁਹਾਡੀ ਜਾਨ
ਪੰਜਾਬ ਸਰਕਾਰ ਨੇ ਸੜਕ ਸੁਰੱਖਿਆ ਅਤੇ ਐਮਰਜੈਂਸੀ ਦੇਖਭਾਲ ਨੂੰ ਬਿਹਤਰ ਬਣਾਉਣ ਲਈ ਵਚਨਬੱਧਤਾ ਦਿਖਾਈ
ਜਖ਼ਮੀਆਂ ਨੂੰ ਸਮੇਂ ਸਿਰ ਹਸਪਤਾਲ ਪਹੁਚਾਉਣ ਲਈ ‘ਮੈਪਲਜ਼ ਮੋਬਾਈਲ ਐਪ’ ਬਣੀ ਸਹਾਈ

04 ਜਨਵਰੀ 2025: Farishtey Scheme: ਫਰਿਸ਼ਤੇ ਸ਼ਬਦ ਨੂੰ ਸੁਣਦੇ ਹੀ ਕਿਸੇ ਅਜਿਹੇ ਸਖ਼ਸ਼ ਬਾਰੇ ਜ਼ਹਿਨ ‘ਚ ਵਿਚਾਰ ਘੁੰਮਦਾ ਹੈ, ਜਿਸ ਨੇ ਤੁਹਾਡੀ ਜਾਨ ਬਚਾਉਣ ਤੱਕ ਉਪਰਾਲਾ ਕੀਤਾ ਹੋਵੇ। ਫਰਿਸ਼ਤੇ ਬਣੀ ਹੈ ਪੰਜਾਬ ਦੀ ਭਗਵੰਤ ਮਾਨ ਸਰਕਾਰ, ਜਿਸ ਨੇ ਹੁਣ ਤੱਕ ਹਜਾਰਾਂ ਲੋਕਾਂ ਦੀ ਜਾਨ ਬਚਾਈ ਹੈ |

ਸੜਕ ਸੁਰੱਖਿਆ ਅਤੇ ਐਮਰਜੈਂਸੀ ਦੇਖਭਾਲ ਸਬੰਧੀ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਪੰਜਾਬ ਪੁਲਿਸ ਦੇ ਟ੍ਰੈਫਿਕ ਅਤੇ ਸੜਕ ਸੁਰੱਖਿਆ ਵਿੰਗ ਨੇ ਰਾਜ ਸਿਹਤ ਏਜੰਸੀ (ਐਸ.ਐਚ.ਏ.) ਅਤੇ ਮੈਪ ਮਾਈ ਇੰਡੀਆ ਦੇ ਸਹਿਯੋਗ ਨਾਲ ਮੈਪਲਜ਼ ਮੋਬਾਈਲ ਐਪ, ਜ਼ਰੀਏ ਫਰਿਸ਼ਤੇ ਸਕੀਮ ਤਹਿਤ ਸੂਚੀਬੱਧ ਹਸਪਤਾਲਾਂ ਬਾਰੇ ਜਾਣਕਾਰੀ ਉਪਲਬੱਧ ਕਰਵਾਈ ਹੈ, ਤਾਂ ਜੋ ਸੁਖਾਲੇ ਢੰਗ ਸੜਕੀ ਹਾਦਸਿਆਂ ਵਿੱਚ ਜਖਮੀਆਂ ਨੂੰ ਹਸਪਤਾਲਾਂ ਤੱਕ ਪਹੁੰਚਾਇਆ ਜਾ ਸਕੇ।

ਇਸ ਪਹਿਲਕਦਮੀ ਦਾ ਉਦੇਸ਼ ਨਿਰਵਿਘਨ ਨੇਵੀਗੇਸ਼ਨ ਸਹਾਇਤਾ ਦੀ ਪੇਸ਼ਕਸ਼ ਕਰਨਾ ਹੈ, ਜਿਸ ਨਾਲ ਉਪਭੋਗਤਾ, ਖਾਸ ਕਰਕੇ ਸੜਕ ਦੁਰਘਟਨਾਵਾਂ ਦੀ ਸਥਿਤੀ ਵਿੱਚ, ਨੇੜਲੇ ਹਸਪਤਾਲਾਂ ਦੀ ਤੇਜ਼ੀ ਨਾਲ ਭਾਲ ਕਰਕੇ ਸਮੇਂ ਸਿਰ ਪੀੜਤ ਨੂੰ ਹਸਪਤਾਲ ਪਹੁੰਚਾ ਸਕਣਗੇ ।

ਸੜਕ ਹਾਦਸਿਆਂ ‘ਚ ਸੱਟਾਂ ਲੱਗਣ ਕਾਰਨ ਹੋਣ ਵਾਲੀ ਮੌਤ ਦਰ ਨੂੰ ਘਟਾਉਣ ਅਤੇ ਉਪਲਬੱਧ ਸਰਕਾਰੀ/ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ‘ਚ ਤੁਰੰਤ, ਮੁਸ਼ਕਿਲ ਰਹਿਤ ਇਲਾਜ਼ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਫਰਿਸ਼ਤੇ ਸਕੀਮ ਸ਼ੁਰੂ ਕੀਤੀ ਗਈ ਹੈ। ਜਿਹੜੀ ਹਰ ਰੋਜ ਫਰਿਸ਼ਤੇ ਬਣ ਕੇ ਆਉਂਦੀ ਹੈ ਅਤੇ ਸੜਕੀ ਹਾਦਸਿਆਂ ‘ਚ ਜਖ਼ਮੀਆਂ ਨੂੰ ਨਵੀਂ ਜ਼ਿੰਦਗੀ ਦਿੰਦੀ ਹੈ।

ਫਰਿਸ਼ਤੇ ਸਕੀਮ ਤਹਿਤ ਪੰਜਾਬ ਭਰ ‘ਚ 384 ਹਸਪਤਾਲਾਂ ਨੂੰ ਸਫਲਤਾਪੂਰਵਕ ਰਜਿਸਟਰ ਕੀਤਾ ਗਿਆ ਹੈ, ਜਿਸ ‘ਚ 238 ਪ੍ਰਾਈਵੇਟ ਅਤੇ 146 ਸਰਕਾਰੀ ਹਸਪਤਾਲ ਸ਼ਾਮਲ ਹਨ। ਹੁਣ ਇਹ ਹਸਪਤਾਲ, ਪੰਜਾਬ ਫਰਿਸ਼ਤੇ ਸਕੀਮ ਅਪਲਾਈ ਆਨਲਾਈਨ 2024 ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ, ਮੈਪਲ ਮੋਬਾਈਲ ਐਪ ‘ਤੇ ਉਪਲਬੱਧ ਹਨ।

ਇਸ ਮੋਬਾਇਲ ਐਪ ਦੀ ਵਰਤੋਂ ਦੁਰਘਟਨਾ ਪੀੜਤਾਂ ਨੂੰ ਢੁੱਕਵੇਂ ਸਮੇਂ ‘ਤੇ ਹਸਪਤਾਲ ਪਹੁੰਚਾਉਣ ਲਈ ਸਹਾਈ ਹੋਵੇਗੀ, ਜਿਸ ਨਾਲ ਸੜਕੀ ਹਾਦਸਿਆਂ ਜਾਂ ਹੋਰ ਕਿਸੇ ਵੀ ਜਾਨੀ ਹਾਦਸਿਆਂ ਦੌਰਾਨ ਜਾਨਾਂ ਬਚਾਉਣ ਦੀ ਦਰ ‘ਚ ਸੁਧਾਰ ਆਵੇਗਾ।

ਕਈ ਅਜਿਹਾ ਵੀ ਹੁੰਦਾ ਸੀ ਕਿ ਲਈ ਲੋਕਾਂ ਦੇ ਸਾਹਮਣੇ ਹਾਦਸਾ ਹੋ ਜਾਂਦਾ ਸੀ ਅਤੇ ਉਹ ਲੋਕ ਚਾਹੁੰਦੇ ਹੋਵੇ ਵੀ ਮੱਦਦ ਨਹੀਂ ਕਰ ਪਾਉਂਦੇ ਸਨ, ਜਿਸ ਦਾ ਵੱਡਾ ਕਾਰਨ ਸੀ ਕਿ ਕੀਤੀ ਗਈ ਮੱਦਦ ਤੋਂ ਬਾਅਦ ਬੇਲੋੜਾ ਸਵਾਲੀਆ ਕਰਨ ਅਤੇ ਪੁਲਿਸ ਦਾ ਝਮੇਲਾ, ਪਰ ਹੁਣ ਇਸ
ਫਰਿਸ਼ਤੇ ਸਕੀਮ ਤੇ ਦੁਰਘਟਨਾ ਪੀੜਤਾਂ ਦੀ ਮੱਦਦ ਕਰਨ ਅਤੇ ਉਹਨਾਂ ਦੀ ਜਾਨ ਬਚਾਉਣ ਲਈ ਉਤਸ਼ਾਹਿਤ ਕਰਨ ਵਾਲੇ ਅਜਿਹੇ “ਫਰਿਸ਼ਤੇ” ਨੂੰ ਕਾਨੂੰਨੀ ਉਲਝਣਾਂ ਅਤੇ ਪੁਲਿਸ ਪੁੱਛਗਿੱਛ ਤੋਂ ਛੋਟ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਉਹਨਾਂ ਇਸ ਤੋਂ ਇਲਾਵਾ ਨਕਦ ਇਨਾਮ ਅਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਵੀ ਕੀਤਾ ਜਾਂਦਾ ਹੈ।

ਜ਼ਿਕਰਯੋਗ ਹੈ ਕਿ ਫਰਿਸ਼ਤੇ ਪ੍ਰਣਾਲੀ ਤਹਿਤ, ਜ਼ਖਮੀ ਵਿਅਕਤੀਆਂ ਨੂੰ ਹਸਪਤਾਲਾਂ ਤੱਕ ਪਹੁੰਚਾਉਣ ਵਿੱਚ ਸਹਾਇਤਾ ਕਰਨ ਵਾਲੇ ਵਿਅਕਤੀਆਂ ਨੂੰ ਸਰਕਾਰ ਦੁਆਰਾ “ਫਰਿਸ਼ਤਾ” ਵਜੋਂ ਮਾਨਤਾ ਦਿੱਤੀ ਜਾਂਦੀ ਹੈ ਅਤੇ 2,000 ਰੁਪਏ ਦਾ ਇਨਾਮ ਦਿੱਤਾ ਜਾਂਦਾ ਹੈ।

ਮੈਪ ਮਾਈ ਇੰਡੀਆ ਇਸ ਫਰਿਸ਼ਤੇ ਸਕੀਮ ‘ਚ ਸ਼ਾਮਲ ਹੈ, ਇਸ ਨੇਵੀਗੇਸ਼ਨ ਕੰਪਨੀ ਦਾ ਉਦੇਸ਼ ਹਰ ਹਸਪਤਾਲ ਨੂੰ ਫਰਿਸ਼ਤੇ ਹਸਪਤਾਲ ਦੇ ਰੂਪ ‘ਚ ਮੈਪਿੰਗ ਕਰਕੇ, ਨਿਰਵਿਘਨ ਨੇਵੀਗੇਸ਼ਨ, ਰੀਅਲ-ਟਾਈਮ ਅੱਪਡੇਟ ਅਤੇ ਸਹੀ ਮੈਪਿੰਗ ਪ੍ਰਦਾਨ ਕਰਨਾ ਹੈ।

ਫਰਿਸ਼ਤੇ ਦਾ ਨਵਾਂ ਰੂਪ ਸਭ ਦੇ ਸਾਹਮਣੇ ਹੈ ਜਿਸ ਤਹਿਤ ਹਜ਼ਾਰਾਂ ਲੋਕਾਂ ਦੀ ਜਾਨ ਬਚੀ ਹੈ। ਆਓ ਸੱਚੇ ਪੰਜਾਬੀ ਅਤੇ ਦੇਸ਼ ਵਾਸੀ ਹੋਣ ਦਾ ਸਬੂਤ ਦਿੰਦੇ ਹੋਏ ਪ੍ਰਣ ਕਰੀਏ ਕਿ ਕਿਸੇ ਵੀ ਜਖ਼ਮੀ ਵਿਅਕਤੀ ਨੂੰ ਹੁਣ ਇਲਾਜ ਨਾ ਹੋਣ ਕਾਰਨ ਅਤੇ ਇਲਾਜ ‘ਚ ਦੇਰੀ ਹੋਣ ਨਾਲ ਉਸ ਨੂੰ ਮੌਤ ਤੋਂ ਬਚਾਈਏ,ਅਤੇ ਆਪਣੇ ਆਪ ਨੂੰ ਫਰਿਸ਼ਤੇ ਦਾ ਰੂਪ ‘ਚ ਪੇਸ਼ ਕਰੀਏ।

Read More: ਸੀ.ਐੱਮ. ਦੀ ਯੋਗਸ਼ਾਲਾ’ ਤੰਦਰੁਸਤ ਪੰਜਾਬ ਬਣਾਉਣ ’ਚ ਸਹਾਈ

Scroll to Top