Faridkot Police

ਫਰੀਦਕੋਟ ਪੁਲਿਸ ਵੱਲੋਂ ਦੇਹ ਵਪਾਰ ਧੰਦੇ ਪਰਦਾਫਾਸ਼, ਵਿਦੇਸ਼ੀ ਕੁੜੀਆਂ ਸਮੇਤ 4 ਕੁੜੀਆਂ ਨੂੰ ਛੁਡਾਇਆ

ਚੰਡੀਗੜ੍ਹ, 25 ਅਪ੍ਰੈਲ 2025: ਫਰੀਦਕੋਟ ਪੁਲਿਸ (Faridkot Police) ਐਸਐਸਪੀ ਡਾ. ਪ੍ਰਗਿਆ ਜੈਨ ਦੀ ਅਗਵਾਈ ਹੇਠ ਫਰੀਦਕੋਟ ਸਿਟੀ ਪੁਲਿਸ ਨੇ ਸਪਾ ਸੈਂਟਰ ਦੀ ਆੜ ‘ਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ | ਡੀਐਸਪੀ ਤ੍ਰਿਲੋਚਨ ਸਿੰਘ ਦੀ ਨਿਗਰਾਨੀ ਹੇਠ ਵੀਰਵਾਰ ਦੇਰ ਸ਼ਾਮ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜੋ ਸੇਠੀ ਚੌਕ ਨੇੜੇ ਇੱਕ ਸਪਾ ਸੈਂਟਰ ਦੀ ਆੜ ‘ਚ ਕੁੜੀਆਂ ਨੂੰ ਦੇਹ ਵਪਾਰ ਲਈ ਕਥਿਤ ਤੌਰ ‘ਤੇ ਮਜਬੂਰ ਕਰ ਰਹੇ ਸਨ। ਇੱਥੋਂ ਪੁਲਿਸ ਨੇ 2 ਵਿਦੇਸ਼ੀ ਕੁੜੀਆਂ ਸਮੇਤ 4 ਕੁੜੀਆਂ ਨੂੰ ਛੁਡਾਇਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਪੁਲਿਸ (Faridkot Police) ਮੁਤਾਬਕ ਐਸਐਚਓ ਸਿਟੀ ਪੁਲਿਸ ਸਟੇਸ਼ਨ ਇੰਸਪੈਕਟਰ ਜਗਤਾਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਹਿਸਾਰ (ਹਰਿਆਣਾ) ਦਾ ਰਹਿਣ ਵਾਲਾ ਰੌਬਿਨ ਅਤੇ ਫਰੀਦਕੋਟ ਦਾ ਰਹਿਣ ਵਾਲਾ ਸਮਰਪਣ ਸਿੰਘ, ਸੇਠੀ ਚੌਕ ਨੇੜੇ ਗੋਲਡਨ ਸਪਾ ਸੈਂਟਰ ‘ਚ ਕੁੜੀਆਂ ਨੂੰ ਆਪਣੇ ਕੋਲ ਰੱਖਦੇ ਹਨ ਅਤੇ ਗਾਹਕਾਂ ਤੋਂ ਪੈਸੇ ਵਸੂਲਣ ਤੋਂ ਬਾਅਦ ਕੁੜੀਆਂ ਨੂੰ ਦੇਹ ਵਪਾਰ ਲਈ ਮਜਬੂਰ ਕਰ ਰਹੇ ਹਨ।

ਇਸ ਸੂਚਨਾ ‘ਤੇ ਕਾਰਵਾਈ ਕਰਦਿਆਂ ਇੰਸਪੈਕਟਰ ਜਗਤਾਰ ਸਿੰਘ ਨੇ ਪੁਲਿਸ ਟੀਮ ਨਾਲ ਮਿਲ ਕੇ ਸਪਾ ਸੈਂਟਰ ‘ਤੇ ਛਾਪਾ ਮਾਰਿਆ ਅਤੇ ਮੌਕੇ ‘ਤੇ 4 ਕੁੜੀਆਂ ਮਿਲੀਆਂ, ਜਿਨ੍ਹਾਂ ‘ਚੋਂ 2 ਵਿਦੇਸ਼ੀ ਨਾਗਰਿਕ ਹਨ। ਇੱਥੋਂ ਪੁਲਿਸ ਨੇ ਸਪਾ ਸੈਂਟਰ ਚਲਾ ਰਹੇ ਮੁਲਜ਼ਮ ਰੌਬਿਨ ਅਤੇ ਸਮਰਪਣ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਉਕਤ ਮਾਮਲੇ ‘ਚ ਦੋਵਾਂ ਮੁਲਜ਼ਮਾਂ ਵਿਰੁੱਧ ਫਰੀਦਕੋਟ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ |

Read More: ਅੰਮ੍ਰਿਤਸਰ ਪੁਲਿਸ ਨੇ ਨਸ਼ਾ ਤਸਕਰ ਦੇ ਘਰ ਨੂੰ ਢਾਹਿਆ, ਕਈਂ NDPC ਮਾਮਲੇ ਸੀ ਦਰਜ

Scroll to Top