22 ਨਵੰਬਰ 2024: ਫ਼ਰੀਦਕੋਟ (fridkot) ਦੇ ਮੇਨ ਬਾਜ਼ਾਰ ਵਿੱਚ ਇੱਕ ਕੱਪੜੇ ਦੀ ਦੁਕਾਨ ਤੇ ਉਸ ਸਮੇ ਹੰਗਾਮਾ ਹੋ ਗਿਆ, ਜਦ ਖਰੀਦਦਾਰੀ ਕਰਨ ਆਈ ਔਰਤ ਨੂੰ ਪੀਣ ਵਾਲੇ ਪਾਣੀ ਦੀ ਥਾਂ ਫਿਨਾਇਲ (phenyl) ਦਿੱਤਾ ਗਿਆ, ਜਿਸ ਸਬੰਧੀ ਔਰਤ (lady) ਦੇ ਘਰਵਾਲੇ ਅਤੇ ਹੋਰ ਪਰਿਵਾਰਕ ਮੈਂਬਰਾਂ ਵੱਲੋਂ ਦੁਕਾਨ ਤੇ ਹੰਗਾਮਾ ਕੀਤਾ ਗਿਆ। ਇਹ ਔਰਤ ਇੱਕ ਦਿਨ ਪਹਿਲਾਂ ਇਸ ਦੁਕਾਨ ਤੇ ਕੱਪੜੇ ਦੀ ਖਰੀਦਦਾਰੀ ਕਰਨ ਵਾਸਤੇ ਆਈ ਸੀ ਜਿੱਥੇ ਕਿ ਉਸ ਨੇ ਜਦ ਪੀਣ ਵਾਸਤੇ ਪਾਣੀ ਮੰਗਿਆ ਤਾਂ ਦੁਕਾਨ ਦੀ ਇੱਕ ਔਰਤ ਮੁਲਾਜਮ ਵੱਲੋਂ ਇਸ ਨੂੰ ਫਿਨਾਇਲ ਦੀ ਬੋਤਲ ਦੇ ਦਿੱਤੀ ਗਈ ਜਿਸ ਦੀ ਉਸਨੇ ਘੁੱਟ ਵੀ ਭਰ ਲਈ ਸੀ ਇਸ ਤੋਂ ਬਾਅਦ ਇਸ ਔਰਤ ਦੀ ਹਾਲਤ ਵਿਗੜ ਗਈ ਅਤੇ ਉਸ ਨੂੰ ਹਸਪਤਾਲ ਵਿੱਚ ਦਾਖਲ ਹੋਣਾ ਪਿਆ। ਅੱਜ ਇਸ ਔਰਤ ਦੇ ਘਰਵਾਲੇ ਅਤੇ ਹੋਰ ਪਰਿਵਾਰਿਕ ਮੈਂਬਰਾਂ (family members) ਨੇ ਦੁਕਾਨ ਤੇ ਪਹੁੰਚ ਕੇ ਹੰਗਾਮਾ ਕੀਤਾ ਅਤੇ ਕਿਹਾ ਕਿ ਇਸ ਦੁਕਾਨਦਾਰ ਵੱਲੋਂ ਸੰਬੰਧਿਤ ਔਰਤ ਦਾ ਪਤਾ ਵੀ ਨਹੀਂ ਲਿੱਤਾ ਗਿਆ
ਇਸ ਮੌਕੇ ਗੱਲਬਾਤ ਕਰਦੇ ਹੋਏ ਔਰਤ ਦੇ ਘਰਵਾਲੇ ਨੇ ਦੱਸਿਆ ਕਿ ਇੱਕ ਦਿਨ ਪਹਿਲਾਂ ਉਸ ਦੀ ਭੈਣ ਅਤੇ ਘਰਵਾਲੀ ਦੁਕਾਨ ਤੇ ਖਰੀਦਦਾਰੀ ਕਰਨ ਵਾਸਤੇ ਉਕਤ ਦੁਕਾਨ ਤੇ ਆਏ ਸਨ ਜਿੱਥੇ ਕਿ ਉਹਨਾਂ ਨੂੰ ਪੀਣ ਵਾਲੇ ਪਾਣੀ ਦੀ ਥਾਂ ਤੇ ਫਿਨਾਇਲ ਦੇ ਦਿੱਤੀ ਗਈ ਜਿਸ ਦੇ ਚਲਦਿਆਂ ਉਸਦੀ ਘਰਵਾਲੀ ਦੀ ਹਾਲਤ ਵਿਗੜ ਗਈ। ਉਹਨਾਂ ਰੋਸ ਜਤਾਇਆ ਕਿ ਦੁਕਾਨਦਾਰ ਵੱਲੋਂ ਉਨਾਂ ਦੀ ਕੋਈ ਕੇਅਰ ਨਹੀਂ ਕੀਤੀ ਗਈ ਅਤੇ ਨਾ ਹੀ ਹਸਪਤਾਲ ਵਿੱਚ ਦਾਖਲ ਹੋਣ ਤੋਂ ਬਾਅਦ ਉਨਾਂ ਦਾ ਪਤਾ ਲਿਆ ਗਿਆ
ਇਸ ਮਾਮਲੇ ਵਿੱਚ ਦੁਕਾਨਦਾਰ ਨੇ ਕਿਹਾ ਕਿ ਦੁਕਾਨ ਦੀ ਨਵੀਂ ਮੁਲਾਜਮ ਨੂੰ ਨਹੀਂ ਪਤਾ ਲੱਗਿਆ ਜਿਸ ਦੇ ਚਲਦਿਆਂ ਉਸਨੇ ਫਿਨਾਇਲ ਦੀ ਬੋਤਲ ਫੜਾ ਦਿੱਤੀ ਸੀ ਜਿਸ ਦੇ ਬਾਰੇ ਤੁਰੰਤ ਪਤਾ ਚੱਲ ਗਿਆ ਸੀ ਅਤੇ ਇਸ ਮੌਕੇ ਤੇ ਉਨਾਂ ਨੇ ਗਲਤੀ ਲਈ ਮਾਫੀ ਵੀ ਮੰਗ ਲਈ ਸੀ। ਉਹਨਾਂ ਕਿਹਾ ਕਿ ਔਰਤ ਦੇ ਹਸਪਤਾਲ ਵਿੱਚ ਦਾਖਲ ਹੋਣ ਦੇ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ।