Ajnala firing News

Faridkot: ਆਪਸੀ ਰੰਜਿਸ਼ ਦੇ ਚਲਦੇ ਫਰੀਦਕੋਟ ‘ਚ ਫਾ.ਇ.ਰਿੰ.ਗ

19 ਅਕਤੂਬਰ 2024: ਫਰੀਦਕੋਟ ਤੋਂ ਇਕ ਗੋਲੀਬਾਰੀ ਦਾ ਮਾਮਲਾ ਸਾਹਮਣੇ ਆ ਰਿਹਾ ਹੀ ,ਦੱਸ ਦੇਈਏ ਕਿ ਆਪਸੀ ਰੰਜਿਸ਼ ਦੇ ਚਲਦੇ ਕੁਝ ਵਿਅਕਤੀਆਂ ਦੇ ਵਲੋਂ ਫਾਇਰਿੰਗ ਕੀਤੀ ਗਈ, ਜਿਥੇ ਨੌਜਵਾਨ ਦੇ ਵੱਲੋਂ ਭੱਜ ਕੇ ਆਪਣੀ ਜਾਨ ਬਚਾਈ ਗਈ, ਦੱਸ ਦੇਈਏ ਕਿ ਨੌਜਵਾਨ ਭੱਜ ਕੇ ਕਿਸੇ ਦੇ ਘਰ ਵਿੱਚ ਚਲਾ ਜਾਂਦਾ ਹੈ, ਵਿਅਕਤੀ ਦੇ ਵਲੋਂ ਘਰ ਦੇ ਬਾਹਰ ਖੜ੍ਹ ਕੇ ਫਾਇਰਿੰਗ ਕੀਤੀ ਜਾਂਦੀ ਹੈ, ਜਿਸ ਨਾਲ ਨੌਜਵਾਨ ਦੇ ਪੈਰ ਤੇ ਗੋਲੀ ਲੱਗੀ ਫਾਇਰਿੰਗ ਕਰਨ ਤੋਂ ਬਾਅਦ ਵਿਅਕਤੀ ਮੌਕੇ ਤੋਂ ਫਰਾਰ ਹੋ ਜਾਂਦਾ ਹੈ|

ਉਥੇ ਹੀ ਦੱਸ ਦੇਈਏ ਕਿ ਇਸ ਮਾਮਲੇ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ ਜਾਂਦੀ ਹੈ ਤੇ ਪੁਲਿਸ ਵਲੋਂ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਪੁਲਿਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਇਹ ਫਾਇਰਿੰਗ ਕਰਨ ਵਾਲੇ ਲੋਕ ਕੌਣ ਸਨ ਤੇ ਕਿਸ ਮਕਸਦ ਨਾਲ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਨ|

Scroll to Top