Faridkot Bus Accident

Faridkot Bus Accident: ਫ਼ਰੀਦਕੋਟ ‘ਚ ਵੱਡਾ ਹਾਦਸਾ, ਸੇਮਨਾਲੇ ‘ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ

ਚੰਡੀਗੜ੍ਹ, 18 ਫਰਵਰੀ 2025: Faridkot Bus Accident: ਫ਼ਰੀਦਕੋਟ ‘ਚ ਅੱਜ ਤੜਕਸਾਰ ਵੱਡਾ ਹਾਦਸਾ ਵਾਪਰਿਆ ਹੈ, ਜਿੱਥੇ ਸਵਾਰੀਆਂ ਨਾਲ ਭਰੀ ਇੱਕ ਪ੍ਰਾਈਵੇਟ ਬੱਸ ਸੇਮਨਾਲੇ ‘ਚ ਜਾ ਡਿੱਗੀ | ਇਹ ਪ੍ਰਾਈਵੇਟ ਨਿਊ ਦੀਪ ਕੰਪਨੀ ਦੀ ਦੱਸੀ ਜਾ ਰਹੀ ਹੈ | ਜਾਣਕਾਰੀ ਮੁਤਾਬਕ ਬੱਸ ਕੋਟਕਪੂਰਾ ਰੋਡ ‘ਤੇ ਸ਼ਾਹੀ ਹਵੇਲੀ ਨੇੜੇ ਸੇਮਨਾਲੇ ਦੇ ਪੁਲ ‘ਤੇ ਟਰੱਕ ਨਾਲ ਭਿਆਨਕ ਟੱਕਰ ਹੋਣ ਤੋਂ ਬਾਅਦ ਡਰੇਨ ‘ਚ ਜਾ ਡਿੱਗੀ |

Faridkot Bus Accident

ਹਾਦਸੇ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ, ਜਿੱਥੇ ਲੋਕ ਰਾਹਤ ਕਾਰਜਾਂ ‘ਚ ਜੁਟੇ ਹੋਏ ਹਨ | ਇਸ ਹਾਦਸੇ ‘ਚ ਕਈਂ ਸਵਾਰੀਆਂ ਦੀ ਜਾਨ ਚਲੀ ਗਈ ਹੈ | ਫਿਲਹਾਲ ਮ੍ਰਿਤਕਾਂ ਸੰਬੰਧੀ ਵੇਰਵੇ ਆਉਣੇ ਬਾਕੀ ਹਨ | ਹਾਦਸੇ ਤੋਂ ਬਾਅਦ ਪੁਲਿਸ ਪ੍ਰਸਾਸ਼ਨ ਵੀ ਘਟਨਾ ਸਥਾਨ ‘ਤੇ ਪਹੁੰਚ ਗਿਆ ਹੈ | ਹਾਦਸਾਗ੍ਰਸਤ ਬੱਸ ਨੂੰ ਕੱਢਣ ਲਈ ਕਰੇਨ ਦੀ ਮੱਦਦ ਲਈ ਜਾ ਰਹੀ ਹੈ | ਪ੍ਰਸਾਸ਼ਨ ਅਤੇ ਲੋਕਾਂ ਵੱਲੋਂ ਰੈਸਕਿਊ ਆਪ੍ਰੇਸ਼ਨ ਲਗਾਤਾਰ ਜਾਰੀ ਹੈ |

Faridkot Bus Accident

ਹਾਦਸੇ ਦੀ ਸੂਚਨਾ ਮਿਲਦੇ ਹੀ ਡੀਸੀ ਵਿਨੀਤ ਕੁਮਾਰ ਅਤੇ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਐਸਐਸਪੀ ਪ੍ਰਗਿਆ ਜੈਨ ਨੇ ਕਿਹਾ ਕਿ ਹਾਦਸੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ। ਪੁਲ ਦਾ ਕੰਮ ਉਸਾਰੀ ਅਧੀਨ ਸੀ। ਸਾਡੀ ਪਹਿਲੀ ਕੋਸ਼ਿਸ਼ ਲੋਕਾਂ ਦੀਆਂ ਜਾਨਾਂ ਬਚਾਉਣ ਦੀ ਹੈ। ਸਖ਼ਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾਵੇਗਾ। ਡੀਸੀ ਵਿਨੀਤ ਕੁਮਾਰ ਨੇ ਦੱਸਿਆ ਕਿ ਬੱਸ ‘ਚ ਲਗਭਗ 35 ਯਾਤਰੀ ਸਨ।

ਹੁਣ ਤੱਕ ਇਸ ਹਾਦਸੇ ‘ਚ 5 ਜਣਿਆਂ ਦੀ ਮੌਤ ਹੋ ਗਈ, ਜਦੋਂ ਕਿ ਲਗਭਗ 30 ਜਣੇ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫਰੀਦਕੋਟ ਵਿੱਚ ਦਾਖਲ ਕਰਵਾਇਆ ਗਿਆ। 2 ਜਣਿਆਂ ਦੇ ਹੱਥ ਕੱਟੇ ਗਏ ਹਨ। ਉਸਨੂੰ ਇਲਾਜ ਲਈ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।

ਚਸ਼ਮਦੀਦ ਗਵਾਹ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਹ ਬਾਬਾ ਰੋਡੇ ਸ਼ਾਹ ਦੀ ਦਰਗਾਹ ‘ਤੇ ਮੱਥਾ ਟੇਕਣ ਤੋਂ ਬਾਅਦ ਜਾ ਰਿਹਾ ਸੀ। ਬੱਸ ਸਵਾਰੀਆਂ ਨਾਲ ਭਰੀ ਹੋਈ ਸੀ। ਤੇਜ਼ ਰਫ਼ਤਾਰ ਕਾਰਨ ਬੱਸ ਡਰਾਈਵਰ ਸਾਹਮਣੇ ਤੋਂ ਆ ਰਹੇ ਟਰੱਕ ਨੂੰ ਨਹੀਂ ਦੇਖ ਸਕਿਆ। ਇਸ ਤੋਂ ਬਾਅਦ ਇਹ ਸਿੱਧਾ ਟਰੱਕ ਨਾਲ ਟਕਰਾ ਗਿਆ। ਫਿਰ ਬੱਸ ਪੁਲ ਦੀ ਰੇਲਿੰਗ ਤੋੜ ਕੇ ਨਾਲੇ ‘ਚ ਡਿੱਗ ਗਈ। ਜਿਵੇਂ ਹੀ ਬੱਸ ਡਿੱਗੀ, ਉੱਥੇ ਹਫੜਾ-ਦਫੜੀ ਮਚ ਗਈ। ਲੋਕ ਮਦਦ ਲਈ ਚੀਕਣ ਲੱਗੇ।

Read More: Zirakpur: ਛੱਤਬੀੜ ਚਿੜੀਆ ਘਰ ‘ਚ ਵਾਪਰਿਆ ਹਾਦਸਾ, ਪਿਆ ਚੀਕ ਚਿਹਾੜਾ

Scroll to Top