ਬਰਨਾਲਾ, 29 ਜੂਨ 2024: ਪ੍ਰਸਿੱਧ ਲੇਖਕ ਅਤੇ ਸਭਾ ਦੇ ਪ੍ਰਧਾਨ ਡਾਕਟਰ ਜੋਗਿੰਦਰ ਸਿੰਘ ਨਿਰਾਲਾ (Dr. Joginder Singh Nirala) ਨੇ ਬਰਨਾਲਾ ਵਿਖੇ ਪ੍ਰੈਸ ਵਾਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਰਨਾਲਾ ਵਿਖੇ ਭਾਸ਼ਾ ਵਿਭਾਗ ਦਾ ਦਫ਼ਤਰ ਕੋਈ ਤਿੰਨ ਕੁ ਵਰ੍ਹਿਆਂ ਤੋਂ ਖੁੱਲ੍ਹਿਆ ਹੋਇਆ ਹੈ, ਪਰ ਇਹ ਆਪਣੇ ਮੰਤਵਾਂ ‘ਚ ਨਾਕਾਮਯਾਬ ਰਿਹਾ ਹੈ। ਇਸ ਬਾਰੇ ਅਸੰਤੁਸ਼ਟੀ ਜ਼ਾਹਿਰ ਕਰਦਿਆਂ ਡਾਕਟਰ ਨਿਰਾਲਾ ਨੇ ਦੱਸਿਆ ਕਿ ਇਸ ਦਫ਼ਤਰ ਵੱਲੋਂ ਕੁਝ ਕਵੀ ਦਰਬਾਰ ਰੁਬਰੂ ਕਰਵਾਏ ਗਏ, ਜਿਨ੍ਹਾਂ ‘ਚ ਮਹਿਜ਼ ਆਪਣੇ ਚਹੇਤਿਆਂ ਨੂੰ ਹੀ ਸੱਦਿਆ ਜਾਂਦਾ ਹੈ ਜੋ ਕਿ ਮਹਿਜ਼ ਇੱਕ ਖ਼ਾਨਾਪੂਰਤੀ ਹੈ।
ਉਨ੍ਹਾਂ ਕਿਹਾ ਅਸਲ ‘ਚ ਇਸਦਾ ਕੰਮ ਸਥਾਨਕ ਸਭਾਵਾਂ ‘ਚ ਤਾਲਮੇਲ, ਅਦਾਰਿਆਂ ‘ਚ ਪੰਜਾਬੀ ਭਾਸ਼ਾ ਦੀ ਸਥਿਤੀ ਬਾਰੇ ਚੈਕਿੰਗ ਕਰਨੀ, ਪਿੰਡਾਂਂ ਬਾਰੇ ਜਾਣਕਾਰੀ ਅਤੇ ਭਾਸ਼ਾਈ ਸਰਵੇਖਣ ਆਦਿ ਹੈ। ਇੱਛਾ ਮੁਤਾਬਕ ਕੰਮ ਨਾ ਹੋਣ ਕਰਕੇ ਇੱਥੋਂ ਦੇ ਭਾਸ਼ਾ ਅਫਸਰ ਪਹਿਲਾਂ ਹੀ ਅਸਤੀਫਾ ਦੇ ਕੇ ਚਲੇ ਹਨ। ਉਨ੍ਹਾਂ ਨੇ ਭਾਸ਼ਾ ਵਿਭਾਗ ਪੰਜਾਬ ਦੇ ਨਵ-ਨਿਯੁਕਤ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੂੰ ਅਪੀਲ ਕੀਤੀ ਹੈ ਕਿ ਉਹ ਨਿੱਜੀ ਤੌਰ ‘ਤੇ ਧਿਆਨ ਦੇ ਕੇ ਸੁਧਾਰ ਕਰਨ ਕਰਨ।