Actress Dolly Sohi

ਮਸ਼ਹੂਰ ਟੀਵੀ ਅਦਾਕਾਰਾ ਡੌਲੀ ਸੋਹੀ 48 ਸਾਲ ਦੀ ਉਮਰ ‘ਚ ਪੂਰੇ ਹੋ ਗਏ

ਚੰਡੀਗੜ੍ਹ, 8 ਮਾਰਚ 2024: ਦੇਵੋਂ ਕੇ ਦੇਵ ਮਹਾਦੇਵ’, ‘ਹਿਟਲਰ ਦੀਦੀ’ ਆਦਿ ਸਮੇਤ ਕਈ ਟੀ.ਵੀ. ਸ਼ੋਅ ‘ਚ ਕੰਮ ਕਰਨ ਵਾਲੀ ਅਦਾਕਾਰਾ ਡੌਲੀ ਸੋਹੀ (Actress Dolly Sohi) ਦਾ ਅੱਜ 48 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ। ਅੰਮ੍ਰਿਤਸਰ ਦੀ ਜੰਮਪਲ ਅਤੇ ਸਿੱਖ ਪਰਿਵਾਰ ਨਾਲ ਸਬੰਧਤ ਅਦਾਕਾਰਾ ਡੌਲੀ ਸਰਵਾਈਕਲ ਕੈਂਸਰ ਨਾਲ ਜੂਝ ਰਹੀ ਸੀ, ਜੋ ਅੱਜ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੌਲੀ (Actress Dolly Sohi) ਦੇ ਪਰਿਵਾਰ ਨੇ ਦੱਸਿਆ, “ਸਾਡੀ ਪਿਆਰੀ ਡੌਲੀ ਅੱਜ ਸਵੇਰੇ ਆਪਣੇ ਸਵਰਗੀ ਨਿਵਾਸ ਲਈ ਰਵਾਨਾ ਹੋ ਗਈ ਹੈ। ਇਸ ਨੁਕਸਾਨ ਕਾਰਨ ਅਸੀਂ ਸਦਮੇ ‘ਚ ਹਾਂ। ਅੱਜ ਬਾਅਦ ਦੁਪਹਿਰ ਹੀ ਅੰਤਿਮ ਸਸਕਾਰ ਕਰ ਦਿੱਤਾ ਜਾਵੇਗਾ।” ਜਿਕਰਯੋਗ ਹੈ ਕਿ ਨਵੰਬਰ 2023 ‘ਚ ਡੌਲੀ ਸੋਹੀ ਨੇ ਸੋਸ਼ਲ ਮੀਡੀਆ ‘ਤੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੂੰ ਸਰਵਾਈਕਲ ਕੈਂਸਰ ਦਾ ਪਤਾ ਲੱਗਾ ਹੈ।

Scroll to Top