July 5, 2024 2:13 am
Nitesh Pandey

ਮਸ਼ਹੂਰ ਟੀ.ਵੀ. ਅਦਾਕਾਰ ਨਿਤੀਸ਼ ਪਾਂਡੇ ਪੂਰੇ ਹੋ ਗਏ, 51 ਸਾਲ ਦੀ ਉਮਰ ‘ਚ ਲਏ ਆਖ਼ਰੀ ਸਾਹ

ਚੰਡੀਗ੍ਹੜ, 24 ਮਈ 2023: ਟੀ.ਵੀ. ਪ੍ਰੋਗਰਾਮ ‘ਅਨੁਪਮਾ’ ’ਚ ਰੂਪਾਲੀ ਗਾਂਗੁਲੀ ਦੀ ਦੋਸਤ ਦੇਵਿਕਾ ਦੇ ਪਤੀ ਦਾ ਕਿਰਦਾਰ ਨਿਭਾਉਣ ਵਾਲੇ ਮਸ਼ਹੂਰ ਅਦਾਕਾਰ ਨਿਤੀਸ਼ ਪਾਂਡੇ (Nitesh Pandey) ਦਾ ਦਿਹਾਂਤ ਹੋ ਗਿਆ ਹੈ। ਇਹ ਖ਼ਬਰ ਸੁਣ ਕੇ ਪੂਰੀ ਟੀ. ਵੀ ਇੰਡਸਟਰੀ ‘ਚ ਸੋਗ ਦੀ ਲਹਿਰ ਹੈ।ਬੀਤੀ ਰਾਤ ਅਨੁਪਮਾ ਫੇਮ ਨਿਤੀਸ਼ ਪਾਂਡੇ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਅਦਾਕਾਰ ਨਿਤੀਸ਼ ਪਾਂਡੇ ਦੀ ਉਮਰ ਸਿਰਫ 51 ਸਾਲ ਸੀ ਪਰ ਇਸ ਉਮਰ ‘ਚ ਵੀ ਉਨ੍ਹਾਂ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।

ਨਿਤੀਸ਼ ਪਾਂਡੇ ਲੰਬੇ ਸਮੇਂ ਤੋਂ ਟੀਵੀ ਇੰਡਸਟਰੀ ਦਾ ਹਿੱਸਾ ਸਨ ਅਤੇ ਨਿਯਮਿਤ ਤੌਰ ‘ਤੇ ਅਨੁਪਮਾ ਦੇ ਸ਼ੋਅ ਵਿੱਚ ਨਜ਼ਰ ਆਉਂਦੇ ਸਨ। ਹੁਣ ਇਸ ਖਬਰ ਕਾਰਨ ਪਰਿਵਾਰ ਵਾਲੇ ਹੀ ਨਹੀਂ ਬਲਕਿ ਪ੍ਰਸ਼ੰਸਕ ਵੀ ਸੋਗ ਵਿੱਚ ਡੁੱਬੇ ਹੋਏ ਹਨ। ਇਹ ਖਬਰ ਸੋਸ਼ਲ ਮੀਡੀਆ ‘ਤੇ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਲੇਖਕ ਸਿਧਾਰਥ ਨਾਗਰ ਨੇ ਨਿਤੀਸ਼ ਪਾਂਡੇ (Nitesh Pandey) ਦੀ ਮੌਤ ਦੀ ਖਬਰ ਦੀ ਪੁਸ਼ਟੀ ਕੀਤੀ ਹੈ। ਲੇਖਕ ਨੇ ਫੇਸਬੁੱਕ ਪੋਸਟ ਰਾਹੀਂ ਪ੍ਰਸ਼ੰਸਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬਾਅਦ ਵਿੱਚ ਸਿਧਾਰਥ ਨੇ ਇੱਕ ਮੀਡੀਆ ਹਾਊਸ ਨੂੰ ਦਿੱਤੇ ਇੰਟਰਵਿਊ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਸਿਧਾਰਥ ਨੇ ਦੱਸਿਆ ਕਿ ਨਿਤੀਸ਼ ਸ਼ੂਟਿੰਗ ਲਈ ਇਗਤਪੁਰ ਗਏ ਹੋਏ ਸਨ। ਉੱਥੇ ਰਾਤ ਕਰੀਬ ਡੇਢ ਵਜੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਪਤਾ ਲੱਗਾ ਕਿ ਉਹ ਸਾਡੇ ਨਾਲ ਨਹੀਂ ਰਹੇਗਾ।