5 ਮਈ 2025: ਪੰਜਾਬੀ ਸੰਗੀਤ ਇੰਡਸਟਰੀ (punjabi inductry) ਤੋਂ ਵੱਡੀ ਖ਼ਬਰ ਆ ਰਹੀ ਹੈ। ਦਰਅਸਲ, ਮਸ਼ਹੂਰ ਗਾਇਕ ਰਣਬੀਰ (runbir) ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।
ਜਾਣਕਾਰੀ ਅਨੁਸਾਰ ਰਣਬੀਰ ਦਾ ਵਿਆਹ ਮਰਹੂਮ ਸੰਗੀਤਕਾਰ ਧਰਮੇਂਦਰ ਕਥਕ ਦੀ ਧੀ ਕਾਮਿਆ ਨਾਲ ਹੋਇਆ ਹੈ। ਵਿਆਹ ਸਮਾਗਮ ਰਾਇਲ ਰਿਜ਼ੋਰਟ ਤਾਜਪੁਰ ਵਿਖੇ ਹੋਇਆ ਜਦਕਿ ਆਨੰਦ ਕਾਰਜ ਸਮਾਗਮ ਗੁਰਦੁਆਰਾ ਨੌਵੀਂ ਪਾਤਸ਼ਾਹੀ ਗੁਰਦੁਆਰਾ ਗੁਰੂ ਤੇਗ ਬਹਾਦਰ ਨਗਰ ਜਲੰਧਰ ਵਿਖੇ ਹੋਇਆ।
ਜਿਵੇਂ ਹੀ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ (social media) ‘ਤੇ ਵਾਇਰਲ ਹੋਈਆਂ, ਲੋਕਾਂ ਦੀ ਵਧਾਈਆਂ ਦੇਣ ਦੀ ਭੀੜ ਲੱਗ ਗਈ। ਤੁਹਾਨੂੰ ਦੱਸ ਦੇਈਏ ਕਿ ਰਣਬੀਰ ਨੇ ਕਦੀ ਤਾਂ ਤੂੰ ਆਵੇਗਾ, ਵੇ ਰੱਬਾ, ਹਸ ਕੇ ਵਰਗੇ ਕਈ ਹਿੱਟ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ।
Read More: ਪੰਜਾਬੀ ਗਾਇਕ ਰਣਜੀਤ ਬਾਵਾ ਨੂੰ ਜਾ.ਨੋਂ ਮਾਰਨ ਦੀ ਮਿਲੀ ਧਮਕੀ




