Surjit Patar

ਮਸ਼ਹੂਰ ਪੰਜਾਬੀ ਸ਼ਾਇਰ ਸੁਰਜੀਤ ਪਾਤਰ ਪੂਰੇ ਹੋ ਗਏ

ਚੰਡੀਗ੍ਹੜ 11 ਮਈ 2024: ਮਸ਼ਹੂਰ ਸ਼ਾਇਰ ਸੁਰਜੀਤ ਪਾਤਰ (Surjit Patar ) ਅੱਜ ਸ਼ਨੀਵਾਰ ਅਕਾਲ ਚਲਾਣਾ ਕਰ ਗਏ । ਸੁਰਜੀਤ ਪਾਤਰ ਨੇ 79 ਸਾਲ ਦੀ ਉਮਰ ‘ਚ ਦੁਨੀਆ ਨੂੰ ਅਲਵਿਦਾ ਆਖਿਆ ਦਿੱਤਾ । ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਦੀ ਦਿਹਾਂਤ ਦਾ ਕਾਰਨ ਦਿਲ ਦਾ ਦੌਰਾ ਹੈ। ਉਨ੍ਹਾਂ ਨੇ ਲੁਧਿਆਣਾ ਵਿਖੇ ਆਖਰੀ ਸਾਹ ਲਏ। ਇਸਦੇ ਨਾਲ ਹੀ ਸੁਰਜੀਤ ਪਾਤਰ ਦੇ ਸਪੁੱਤਰ ਮਨਰਾਜ ਪਾਤਰ ਮੁਤਾਬਕ ਉਹਨਾਂ ਦੇ ਪਿਤਾ ਦਾ ਸਸਕਾਰ 12 ਮਈ ਦਿਨ ਐਤਵਾਰ ਨੂੰ ਲੁਧਿਆਣਾ ਵਿੱਚ ਕੀਤਾ ਜਾਵੇਗਾ।

ਉਨ੍ਹਾਂ (Surjit Patar) ਦੀਆਂ ਕਵਿਤਾਵਾਂ ਸਦਾ ਹੀ ਜਿਉਂਦੀਆਂ ਰਹਿਣਗੀਆਂ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਸਾਡੀ ਰੂਹ ਉੱਤੇ ਗਾਏ ਗਏ ਹਨ। ਜਿਕਰਯੋਗ ਹੈ ਕਿ ਸੁਰਜੀਤ ਪਾਤਰ ਜਲੰਧਰ ਜ਼ਿਲ੍ਹੇ ਦੇ ਪਿੰਡ ਪੱਤੜ ਕਲਾਂ ਦਾ ਰਹਿਣ ਵਾਲੇ ਸਨ। ਸੁਰਜੀਤ ਪਾਤਰ ਦੀਆਂ ਮਸ਼ਹੂਰ ਕਵਿਤਾਵਾਂ ਵਿੱਚ, ਬਿਰਖ ਅਰਜ਼ ਕਰੇ , “ਹਵਾ ਵਿੱਚ ਲਿਖੇ ਹਰਫ਼”, ਲਫ਼ਜ਼ਾਨ ਦੀ ਦਰਗਾਹ, ਹਨੇਰੇ ਵਿੱਚ ਸੁਲਗਦੀ ਵਰਨਮਾਲਾ ਪਤਝੜ ਦੀ ਪਜ਼ੇਬ ਅਤੇ ਸੁਰਜ਼ਮੀਨ ਸ਼ਾਮਲ ਹਨ। ਸੁਰਜੀਤ ਪਾਤਰ ਪੰਜਾਬ ਆਰਟਸ ਕੌਂਸਲ, ਚੰਡੀਗੜ੍ਹ ਦੇ ਪ੍ਰਧਾਨ ਸਨ। ਪਿਛਲੇ ਸਮੇਂ ਵਿੱਚ ਪਾਤਰ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਦਾ ਅਹੁਦਾ ਸੰਭਾਲ ਚੁੱਕੇ ਸਨ। ਸੁਰਜੀਤ ਪਾਤਰ ਨੂੰ ਸਾਲ 2012 ਵਿੱਚ ਪਦਮ ਸ਼੍ਰੀ ਦਾ ਸਨਮਾਨ ਮਿਲਿਆ ਸੀ |

Scroll to Top