7 ਮਾਰਚ 2025: ਮਸ਼ਹੂਰ ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ (Famous Indian female wrestler Vinesh Phogat) ਜਲਦੀ ਹੀ ਮਾਂ ਬਣਨ ਵਾਲੀ ਹੈ। ਉਸਨੇ ਆਪਣੇ ਪਤੀ ਸੋਮਵੀਰ ਰਾਠੀ ਨਾਲ ਸੋਸ਼ਲ (social media) ਮੀਡੀਆ ‘ਤੇ ਇੱਕ ਖਾਸ ਪੋਸਟ ਸਾਂਝੀ ਕੀਤੀ, ਜਿਸ ਵਿੱਚ ਉਸਨੇ ਲਿਖਿਆ, “ਸਾਡੀ ਪ੍ਰੇਮ ਕਹਾਣੀ ਦਾ ਇੱਕ ਨਵਾਂ ਅਧਿਆਇ ਸ਼ੁਰੂ ਹੋਣ ਵਾਲਾ ਹੈ।” ਇਸ ਪੋਸਟ (post) ਦੇ ਨਾਲ, ਵਿਨੇਸ਼ ਨੇ ਇੱਕ ਛੋਟੇ ਜਿਹੇ ਪੈਰ ਦਾ ਇਮੋਜੀ ਵੀ ਸਾਂਝਾ ਕੀਤਾ, ਜਿਸਨੇ ਉਸਦੇ ਪ੍ਰਸ਼ੰਸਕਾਂ ਅਤੇ ਸ਼ੁਭਚਿੰਤਕਾਂ ਵਿੱਚ ਖੁਸ਼ੀ ਦੀ ਲਹਿਰ ਫੈਲਾ ਦਿੱਤੀ।

2018 ਵਿੱਚ ਵਿਆਹ ਹੋਇਆ ਸੀ
ਵਿਨੇਸ਼ ਫੋਗਾਟ ਅਤੇ ਸੋਮਵੀਰ ਰਾਠੀ (Vinesh Phogat and Somvir Rathi) ਦੀ ਪ੍ਰੇਮ ਕਹਾਣੀ ਕਾਫ਼ੀ ਦਿਲਚਸਪ ਰਹੀ ਹੈ। ਜਦੋਂ ਵਿਨੇਸ਼ ਨੇ 2018 ਵਿੱਚ ਇੰਡੋਨੇਸ਼ੀਆ ਦੇ ਜਕਾਰਤਾ ਵਿੱਚ ਹੋਈਆਂ ਏਸ਼ੀਅਨ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਸੀ, ਤਾਂ ਸੋਮਵੀਰ ਨੇ ਉਸਨੂੰ ਹਵਾਈ ਅੱਡੇ ‘ਤੇ ਹੀ ਪ੍ਰਪੋਜ਼ ਕੀਤਾ ਅਤੇ ਉਸਦੀ ਉਂਗਲੀ ਵਿੱਚ ਅੰਗੂਠੀ ਪਾ ਦਿੱਤੀ। ਇਸ ਤੋਂ ਬਾਅਦ ਦੋਵਾਂ ਨੇ ਵਿਆਹ (marriage) ਕਰਵਾ ਲਿਆ।
Read More: ਪੈਰਿਸ ਓਲੰਪਿਕ ‘ਚੋਂ ਵਿਨੇਸ਼ ਫੋਗਾਟ ਨੂੰ ਅਯੋਗ ਕਰਾਰ ਦੇਣ ‘ਤੇ ਭਾਰਤੀ ਓਲੰਪਿਕ ਸੰਘ ਨੇ ਦਿੱਤੀ ਆਪਣੀ ਪ੍ਰਤੀਕਿਰਿਆ