Sonu Nigam

ਮਸ਼ਹੂਰ ਬਾਲੀਵੁੱਡ ਗਾਇਕ ਸੋਨੂੰ ਨਿਗਮ ਨੂੰ ਕੰਨੜ ਫਿਲਮ ਇੰਡਸਟਰੀ ਨੇ ਕੀਤਾ ਬੈਨ, ਜਾਣੋ ਪੂਰਾ ਮਾਮਲਾ

ਕਰਨਾਟਕ, 05 ਮਈ 2025: ਕਰਨਾਟਕ ਦੇ ਇੱਕ ਨਿੱਜੀ ਕਾਲਜ ‘ਚ ਹਾਲ ਹੀ ‘ਚ ਹੋਏ ਇੱਕ ਸੰਗੀਤ ਕੰਸਰਟ ਦੌਰਾਨ ਕੀਤੀ ਇੱਕ ਟਿੱਪਣੀ ਤੋਂ ਬਾਅਦ ਮਸ਼ਹੂਰ ਬਾਲੀਵੁੱਡ ਗਾਇਕ ਸੋਨੂੰ ਨਿਗਮ ਮੁਸੀਬਤ ‘ਚ ਘਿਰ ਗਏ ਹਨ। ਸੋਨੂ ਨਿਗਮ (Sonu Nigam) ਨੂੰ ਕੰਨੜ ਫਿਲਮ ਇੰਡਸਟਰੀ (Kannada film industry) ਤੋਂ ਅਧਿਕਾਰਤ ਤੌਰ ‘ਤੇ ਬੈਨ ਕਰ ਦਿੱਤਾ ਹੈ। ਇਸ ਫੈਸਲੇ ਦਾ ਰਸਮੀ ਐਲਾਨ ਕੰਨੜ ਫਿਲਮ ਚੈਂਬਰ ਆਫ਼ ਕਾਮਰਸ ਵੱਲੋਂ ਕੀਤਾ ਗਿਆ ਹੈ।

ਸੋਨੂੰ ਨਿਗਮ (Sonu Nigam) ਨੇ ਹਾਲ ਹੀ ‘ਚ ਬੰਗਲੁਰੂ ਦੇ ਇੱਕ ਨਿੱਜੀ ਕਾਲਜ ‘ਚ ਸ਼ੋਅ ਕੀਤਾ। ਕੰਸਰਟ ਦੌਰਾਨ, ਸੋਨੂੰ ਨਿਗਮ ਆਪਣੇ ਮਸ਼ਹੂਰ ਹਿੰਦੀ ਗੀਤ ਗਾ ਰਹੇ ਸਨ, ਇਸੇ ਦੌਰਾਨ ਇੱਕ ਪ੍ਰਸ਼ੰਸਕ ਉੱਚੀ-ਉੱਚੀ ਕੰਨੜ-ਕੰਨੜ ਚੀਕਣ ਲੱਗ ਪਿਆ। ਇਹ ਸੁਣ ਕੇ ਸੋਨੂੰ ਨਿਗਮ ਨੇ ਆਪਣਾ ਕੰਸਰਟ ਰੋਕ ਦਿੱਤਾ ਅਤੇ ਉਨ੍ਹਾਂ ਨੂੰ ਝਿੜਕਿਆ। ਉਨ੍ਹਾਂ ਨੇ ਕਿਹਾ ਕੰਨੜ… ਕੰਨੜ… ਇਹੀ ਕਾਰਨ ਹੈ ਕਿ ਪਹਿਲਗਾਮ ਹਮਲਾ ਹੋਇਆ।” ਗਾਇਕ ਦਾ ਇਹ ਬਿਆਨ ਬਹੁਤ ਵਿਵਾਦਪੂਰਨ ਹੋ ਗਿਆ ਅਤੇ ਪੂਰੇ ਕਰਨਾਟਕ ‘ਚ ਗੁੱਸਾ ਫੈਲ ਗਿਆ।

ਇਸ ਘਟਨਾ ਤੋਂ ਬਾਅਦ, ਗਾਇਕ ਸੋਨੂੰ ਨਿਗਮ ਵਿਰੁੱਧ ਕੰਨੜ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ‘ਚ ਐਫਆਈਆਰ ਦਰਜ ਕੀਤੀ ਸੀ। ਉਨ੍ਹਾਂ ਵਿਰੁੱਧ ਅਵਲਾਹੱਲੀ ਪੁਲਿਸ ਸਟੇਸ਼ਨ ‘ਚ ਮਾਮਲਾ ਦਰਜ ਕੀਤਾ ਸੀ। ਇਸ ਦੌਰਾਨ, ਫਿਲਮ ਚੈਂਬਰ ਦੇ ਪ੍ਰਧਾਨ ਨਰਸਿਮਹੁਲੂ ਦੀ ਅਗਵਾਈ ਹੇਠ ਹੋਈ ਇੱਕ ਐਮਰਜੈਂਸੀ ਬੈਠਕ ‘ਚ ਚੈਂਬਰ ਨੇ ਕੰਨੜ ਫਿਲਮ ਇੰਡਸਟਰੀ ‘ਚ ਸੋਨੂੰ ਨਿਗਮ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ।

ਫਿਲਮ ਚੈਂਬਰ (Kannada film industry) ਨੇ ਗਾਇਕ ਵਿਰੁੱਧ ਸਖ਼ਤ ਹੁਕਮ ਜਾਰੀ ਕੀਤੇ ਹਨ, ਜਿਸ ‘ਚ ਸੋਨੂੰ ਨਿਗਮ ਨੂੰ ਕੰਨੜ ਫਿਲਮਾਂ ‘ਚ ਗਾਉਣ, ਸੰਗੀਤ ਸਮਾਗਮਾਂ ‘ਚ ਸ਼ਾਮਲ ਹੋਣ ਜਾਂ ਸੂਬੇ ‘ਚ ਕਿਸੇ ਵੀ ਜਨਤਕ ਸਮਾਗਮ ‘ਚ ਸ਼ੋਅ ਕਰਨ ਤੋਂ ਰੋਕਿਆ ਗਿਆ ਹੈ। ਨਰਸਿਮਹੁਲੂ ਨੇ ਚੇਤਾਵਨੀ ਦਿੱਤੀ ਹੈ ਕਿ “ਜੇਕਰ ਕੋਈ ਇਸ ਨਿਰਦੇਸ਼ ਦੀ ਉਲੰਘਣਾ ਕਰਕੇ ਉਨ੍ਹਾਂ ਨੂੰ ਸੱਦਾ ਦਿੰਦਾ ਹੈ ਤਾਂ ਅਸੀਂ ਢੁਕਵੀਂ ਕਾਨੂੰਨੀ ਅਤੇ ਸੰਗਠਨਾਤਮਕ ਕਾਰਵਾਈ ਕਰਾਂਗੇ,” ।

Read More: Raid 2 Movie Review: ਅਜੇ ਦੇਵਗਨ ਦੀ ਫਿਲਮ ‘ਰੇਡ 2’ ਦਾ ਚੱਲਿਆ ਜਾਦੂ, 3500 ਤੋਂ ਵੱਧ ਸਕ੍ਰੀਨਾਂ ‘ਤੇ ਰਿਲੀਜ਼

Scroll to Top