ਪਟਨਾ, 16 ਜੁਲਾਈ 2024: ਵਿਕਾਸਸ਼ੀਲ ਇੰਸਾਨ ਪਾਰਟੀ (VIP) ਪਾਰਟੀ ਦੇ ਮੁਖੀ ਅਤੇ ਬਿਹਾਰ ਸਰਕਾਰ (Bihar government) ਦੇ ਸਾਬਕਾ ਮੰਤਰੀ ਮੁਕੇਸ਼ ਸਾਹਨੀ ਦੇ ਪਿਓ ਜੀਤਨ ਸਾਹਨੀ ਦੇ ਕਤਲ ਮਾਮਲੇ ‘ਚ ਆਮ ਆਦਮੀ ਪਾਰਟੀ ਬਿਹਾਰ ਦੇ ਸੂਬਾ ਬੁਲਾਰੇ ਬਬਲੂ ਪ੍ਰਕਾਸ਼ ਅਤੇ ਸੂਬਾ ਮੀਡੀਆ ਇੰਚਾਰਜ ਰਾਜੇਸ਼ ਸਿਨਹਾ ਨੇ ਚਿੰਤਾ ਪ੍ਰਗਟਾਈ ਹੈ। ਬਿਹਾਰ ‘ਚ ਵਧ ਰਹੇ ਅਪਰਾਧਾਂ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ ਕਿ ਬਿਹਾਰ ‘ਚ ਸਿਆਸਤਦਾਨਾਂ ਅਤੇ ਸਾਬਕਾ ਮੰਤਰੀਆਂ ਦੇ ਪਰਿਵਾਰ ਵੀ ਸੁਰੱਖਿਅਤ ਨਹੀਂ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਜੋ ਜਨਤਕ ਮੰਚ ਤੋਂ ਆਪਣੇ ਭਾਸ਼ਣਾਂ ‘ਚ ਕਹਿੰਦੇ ਸਨ ਕਿ ਬਿਹਾਰ ‘ਚ ਕਾਨੂੰਨ ਦਾ ਰਾਜ ਹੈ, ਬਿਹਾਰ ‘ਚ ਵੱਧ ਰਹੇ ਅਪਰਾਧਾਂ, ਕਤਲ, ਲੁੱਟ-ਖੋਹ ਅਤੇ ਬਲਾਤਕਾਰ ਵਰਗੀਆਂ ਘਿਨਾਉਣੀਆਂ ਘਟਨਾਵਾਂ ‘ਤੇ ਚੁੱਪ ਕਿਉਂ ਹਨ ?
‘ਆਪ’ ਆਗੂਆਂ ਨੇ ਬਿਹਾਰ (Bihar) ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸਾਹਿਬ ਤੁਹਾਡੀ ਕੀ ਮਜਬੂਰੀ ਹੈ, ਤੁਸੀਂ ਇੰਨੇ ਬੇਵੱਸ ਕਿਉਂ ਹੋ ਗਏ ਹੋ। ਕੀ ਸੁਸ਼ਾਸਨ ਦਾ ਢੋਲ ਫਟ ਗਿਆ ਹੈ? ਕੀ ਬਿਹਾਰ ਦੇ ਲੋਕਾਂ ਨੂੰ ਹੁਣ ਇਹ ਸਵੀਕਾਰ ਕਰ ਲੈਣਾ ਚਾਹੀਦਾ ਹੈ ਕਿ ਸੂਬੇ ‘ਚ ਚੰਗੇ ਸ਼ਾਸਨ ਦਾ ਰਾਜ ਹੁਣ ਖਤਮ ਹੋ ਗਿਆ ਹੈ ? ਉਨ੍ਹਾਂ ਕਿਹਾ ਕਿ ਡਬਲ ਇੰਜਣ ਵਾਲੀ ਬਿਹਾਰ ਸਰਕਾਰ ਅਧੀਨ ਅਪਰਾਧੀਆਂ ਦਾ ਮਨੋਬਲ ਵਧਿਆ ਹੈ ਅਤੇ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਢਹਿ ਗਈ ਹੈ।