July 2, 2024 6:43 pm
Baddowal

ਬੱਦੋਵਾਲ ‘ਚ ਸਰਕਾਰੀ ਸਕੂਲ ਦੀ ਡਿੱਗੀ ਛੱਤ, ਮਲਵੇ ਹੇਠ ਦਬੇ ਅਧਿਆਪਕਾਂ ‘ਚੋਂ ਇਕ ਦੀ ਮੌਤ

ਚੰਡੀਗੜ੍ਹ, 23 ਅਗਸਤ, 2023: ਲੁਧਿਆਣਾ ਦੇ ਬੱਦੋਵਾਲ (Baddowal) ਵਿੱਚ ਇੱਕ ਸਰਕਾਰੀ ਸਕੂਲ ਇਮਾਰਤ ਦੀ ਛੱਤ ਡਿੱਗਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ | ਦੱਸਿਆ ਜਾ ਰਿਹਾ ਕਿ ਚਾਰ ਅਧਿਆਪਕ ਮਲਬੇ ਹੇਠਾਂ ਦਬੇ ਹੋਏ ਹਨ, ਜਿਨ੍ਹਾਂ ‘ਚੋਂ 2 ਅਧਿਆਪਕਾਂ ਨੂੰ ਬਾਹਰ ਕੱਢ ਲਿਆ ਗਿਆ । ਮਲਵੇ ਹੇਠੋਂ ਬਾਹਰ ਕੱਢੇ ਅਧਿਆਪਕਾ ‘ਚੋਂ ਐੱਸ.ਐੱਸ. ਅਧਿਆਪਕਾ ਰਵਿੰਦਰ ਕੌਰ ਨੇ ਹਸਪਤਾਲ ਪਹੁੰਚਦਿਆਂ ਹੀ ਦਮ ਤੋੜ ਦਿੱਤਾ । ਦੂਜੀ ਅਧਿਆਪਕਾ ਜ਼ੇਰੇ ਇਲਾਜ ਹੈ।

ਦੂਜੇ ਪਾਸੇ ਲੁਧਿਆਣਾ ਦੀ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਦੱਸਿਆ ਕਿ ਇੱਥੋਂ ਦੇ ਸਰਕਾਰੀ ਸਕੂਲ ਦੀ ਛੱਤ ਡਿੱਗ ਗਈ। ਜਿਸ ਕਾਰਨ ਚਾਰ ਅਧਿਆਪਕ ਇਸ ਦੇ ਮਲਬੇ ਵਿੱਚ ਫਸ ਗਏ। ਮਲਵੇ ਹੇਠ ਦੱਬੇ ਦੋ ਅਧਿਆਪਕਾ ਨੂੰ ਬਾਹਰ ਕੱਢਣ ਲਈ ਆਈ.ਟੀ.ਬੀ.ਪੀ (ਇੰਡੀਅਨ ਤਿੱਬਤੀ ਬਾਰਡਰ ਪੁਲਿਸ) ਅਤੇ ਐਨ.ਡੀ.ਆਰ.ਐੱਫ਼. ਨੂੰ ਕਾਫ਼ੀ ਜੱਦੋ-ਜਹਿਦ ਕਰਨੀ ਪਈ। ਇਹ ਹਾਦਸਾ ਕਿਵੇਂ ਵਾਪਰਿਆ, ਬਚਾਅ ਕਾਰਜ ਤੋਂ ਬਾਅਦ ਹੀ ਪਤਾ ਲੱਗੇਗਾ। ਰੈਸਕਿਊ ਅਭਿਆਨ ਸਮੇਂ  ਲੁਧਿਆਣਾ ਦਿਹਾਤੀ ਪੁਲਿਸ ਕਪਤਾਨ ਨਵਨੀਤ ਸਿੰਘ ਬੈਂਸ, ਡੀ.ਐੱਸ.ਪੀ ਅਮਨਦੀਪ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਿੰਪਲ ਮਦਾਨ ਮੋਜੂਦ ਹਨ।