July 5, 2024 5:04 am
ਥੋਕ ਮਹਿੰਗਾਈ ਦਰ

ਥੋਕ ਮਹਿੰਗਾਈ ਦਰ ‘ਚ ਆਈ ਗਿਰਾਵਟ, ਬਾਲਣ ਸਮੇਤ ਖਾਣ-ਪੀਣ ਦੀਆਂ ਵਸਤੂਆਂ ਹੋਣਗੀਆਂ ਸਸਤੀਆਂ

ਚੰਡੀਗੜ੍ਹ,17 ਅਪ੍ਰੈਲ 2023: ਮਾਰਚ ਮਹੀਨੇ ਵਿੱਚ ਥੋਕ ਮਹਿੰਗਾਈ ਦਰ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਕਾਰਨ ਆਮ ਲੋਕਾਂ ਨੂੰ ਮਹਿੰਗਾਈ ਤੋਂ ਵੱਡੀ ਰਾਹਤ ਮਿਲੇਗੀ । ਥੋਕ ਮਹਿੰਗਾਈ ਦਰ ਫਰਵਰੀ ਦੇ 3.85% ਤੋਂ ਘੱਟ ਕੇ ਮਾਰਚ ਵਿੱਚ 1.34% ਰਹਿ ਗਈ ਹੈ । ਪਿਛਲੇ ਮਹੀਨੇ ਯਾਨੀ ਜਨਵਰੀ 2023 ‘ਚ ਥੋਕ ਮਹਿੰਗਾਈ ਦਰ 4.73 ਫੀਸਦੀ ਸੀ। ਮਾਰਚ 2022 ਵਿੱਚ ਥੋਕ ਮਹਿੰਗਾਈ ਦਰ 14.62 ਫੀਸਦੀ ਸੀ। ਥੋਕ ਮਹਿੰਗਾਈ ਦਾ ਤਾਜ਼ਾ ਅੰਕੜਾ ਪਿਛਲੇ 29 ਮਹੀਨਿਆਂ ਵਿੱਚ ਸਭ ਤੋਂ ਘੱਟ ਹੈ।

ਮਾਰਚ ਲਈ ਥੋਕ ਮੁੱਲ ਸੂਚਕ ਅੰਕ-ਅਧਾਰਤ ਮਹਿੰਗਾਈ ਦੇ ਅੰਕੜੇ ਜਾਰੀ ਕਰਨ ਤੋਂ ਕੁਝ ਦਿਨ ਪਹਿਲਾਂ, ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਨੇ 12 ਅਪ੍ਰੈਲ ਨੂੰ ਕਿਹਾ ਸੀ ਕਿ ਪ੍ਰਚੂਨ ਮਹਿੰਗਾਈ ਪਿਛਲੇ ਮਹੀਨੇ 5.66 ਪ੍ਰਤੀਸ਼ਤ ਦੇ 15 ਮਹੀਨਿਆਂ ਦੇ ਹੇਠਲੇ ਪੱਧਰ ‘ਤੇ ਆ ਗਈ ਹੈ। ਮਾਰਚ 2023 ਵਿੱਚ ਮੁੱਖ ਤੌਰ ‘ਤੇ ਮੂਲ ਧਾਤਾਂ, ਭੋਜਨ ਉਤਪਾਦਾਂ, ਟੈਕਸਟਾਈਲ, ਗੈਰ-ਭੋਜਨ ਵਸਤੂਆਂ, ਖਣਿਜਾਂ, ਰਬੜ, ਪਲਾਸਟਿਕ ਉਤਪਾਦਾਂ, ਕੱਚੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਕਾਗਜ਼ ਅਤੇ ਕਾਗਜ਼ੀ ਉਤਪਾਦਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਦੇ ਕਾਰਨ ਮਹਿੰਗਾਈ ਵਿੱਚ ਕਮੀ ਆਈ ਹੈ।