Usha Company

ਲੁਧਿਆਣਾ ‘ਚ ਊਸ਼ਾ ਕੰਪਨੀ ਦੀਆਂ 5 ਕਰੋੜ ਦੀਆਂ ਨਕਲੀ ਸਿਲਾਈ ਮਸ਼ੀਨਾਂ ਫੜੀਆਂ

ਚੰਡੀਗੜ੍ਹ, 02 ਸਤੰਬਰ 2023: ਲੁਧਿਆਣਾ ਦੇ ਢੰਡਾਰੀ ਕਲਾਂ ‘ਚ ਊਸ਼ਾ ਕੰਪਨੀ (Usha Company) ਦੇ ਨਾਂ ‘ਤੇ ਨਕਲੀ ਸਿਲਾਈ ਮਸ਼ੀਨਾਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ। ਇੱਥੇ ਸਪੀਡ ਨੈੱਟਵਰਕ ਚੰਡੀਗੜ੍ਹ ਦੇ ਡਾਇਰੈਕਟਰ ਨੇ ਥਾਣਾ ਸਾਹਨੇਵਾਲ ਦੀ ਪੁਲਿਸ ਦੇ ਨਾਲ ਕਾਪੀ ਰਾਈਟ ਐਕਟ ਤਹਿਤ ਛਾਪੇਮਾਰੀ ਕੀਤੀ। ਉਨ੍ਹਾਂ ਕੋਲੋਂ ਕਰੀਬ 5 ਕਰੋੜ ਰੁਪਏ ਦਾ ਸਾਮਾਨ ਬਰਾਮਦ ਹੋਇਆ, ਜਿਸ ਨੂੰ ਜਾਅਲੀ ਨਿਸ਼ਾਨ ਦੇ ਕੇ ਬੰਗਲਾਦੇਸ਼ ਭੇਜਿਆ ਜਾਣਾ ਸੀ।

ਇਸ ਫੈਕਟਰੀ ਵਿੱਚ ਊਸ਼ਾ ਕੰਪਨੀ ਦੇ ਨਿਸ਼ਾਨ ਲਗਾ ਕੇ ਨਕਲੀ ਮਸ਼ੀਨਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਅਤੇ ਕਈ ਸੂਬਿਆਂ ਅਤੇ ਨੇੜਲੇ ਦੇਸ਼ਾਂ ਵਿੱਚ ਭੇਜੀਆਂ ਜਾ ਰਹੀਆਂ ਹਨ। ਪੁਲਿਸ ਥਾਣਾ ਸਾਹਨੇਵਾਲ ਨੂੰ ਲਿਖਤੀ ਸ਼ਿਕਾਇਤ ਦੇ ਕੇ ਐਸ.ਐਚ.ਓ ਦੀ ਹਾਜ਼ਰੀ ‘ਚ ਛਾਪੇਮਾਰੀ ਕੀਤੀ ਗਈ ਤਾਂ ਵੱਡੀ ਗਿਣਤੀ ‘ਚ ਨਕਲੀ ਮਸ਼ੀਨਾਂ ਬਰਾਮਦ ਹੋਈਆਂ | ਦੂਜੇ ਪਾਸੇ ਥਾਣਾ ਮੁਖੀ ਇੰਦਰਜੀਤ ਸਿੰਘ ਨੇ ਕਿਹਾ ਕਿ ਕੁੱਝ ਚੀਜ਼ਾਂ ਕੰਪਨੀ ਵਾਲਿਆਂ ਤੋਂ ਮੰਗੀਆਂ ਗਈਆਂ ਹਨ। ਵੈਰੀਫਾਈ ਕਰਕੇ ਹੀ ਮੁਕੱਦਮਾ ਦਰਜ ਕੀਤਾ ਜਾਵੇਗਾ।

ਦੂਜੇ ਪਾਸੇ ਕਾਰਵਾਈ ਨਾ ਹੋਣ ਤੋਂ ਦੁਖੀ ਕੰਪਨੀ ਅਧਿਕਾਰੀ ਸਾਹਨੇਵਾਲ ਥਾਣੇ ਵਿੱਚ ਹੜਤਾਲ ’ਤੇ ਬੈਠ ਗਏ। ਐੱਸਐੱਚਓ ‘ਤੇ ਗੰਭੀਰ ਦੋਸ਼ ਲਾਏ ਗਏ ਸਨ। ਰਮੇਸ਼ ਦੱਤ ਨੇ ਦੱਸਿਆ ਕਿ ਉਹ ਸਪੀਡ ਨੈੱਟਵਰਕ ਚੰਡੀਗੜ੍ਹ ਦੇ ਡਾਇਰੈਕਟਰ ਹਨ। ਊਸ਼ਾ ਕੰਪਨੀ ਨੇ ਉਨ੍ਹਾਂ ਨੂੰ ਕਾਪੀਰਾਈਟ ਤਹਿਤ ਕਾਰਵਾਈ ਕਰਨ ਦਾ ਅਧਿਕਾਰ ਦਿੱਤਾ ਹੈ। ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਢੰਡਾਰੀ ‘ਚ ਰੈਸਟ ਗਲੋਬਲ ਨਾਂ ਦੀ ਫੈਕਟਰੀ ਚੱਲ ਰਹੀ ਹੈ।

Scroll to Top