Site icon TheUnmute.com

ਪੰਜਾਬ ‘ਚ ਬਸਪਾ ਦਾ ਉਮੀਦਵਾਰ ਗ੍ਰਿਫ਼ਤਾਰ : ਨਾਮਜ਼ਦਗੀ ਭਰਨ ਲਈ ਪੇਸ਼ ਕੀਤੇ ਫਰਜ਼ੀ ਦਸਤਾਵੇਜ਼

ਫਰਜ਼ੀ ਉਮੀਦਵਾਰ ਗ੍ਰਿਫਤਾਰ

ਚੰਡੀਗੜ੍ਹ, 4 ਫਰਵਰੀ 2022 : ਨਵਾਂਸ਼ਹਿਰ ਵਿਧਾਨ ਸਭਾ ਦੀ ਬਸਪਾ ਟਿਕਟ ਵਿਵਾਦਾਂ ‘ਚ ਘਿਰ ਗਈ ਹੈ | ਬਰਜਿੰਦਰ ਸਿੰਘ ਹੂਸੈਨ ਪੁਰ ਨੂੰ ਪੁਲਿਸ ਨੇ ਅਧੀ ਰਾਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ | ਉਨ੍ਹਾਂ ‘ਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ | ਬਰਜਿੰਦਰ ਹੁਸੈਨਪੁਰ ਨੂੰ ਗ੍ਰਿਫ਼ਤਾਰ ਕੀਤਾ ਹੈ। ਹੁਸੈਨਪੁਰ ਨੇ ਨਵਾਂਸ਼ਹਿਰ ਤੋਂ ਬਸਪਾ ਉਮੀਦਵਾਰ ਵਜੋਂ ਨਾਮਜ਼ਦਗੀ ਦਾਖ਼ਲ ਕੀਤੀ ਸੀ। ਜਿਸ ਨੂੰ ਰਿਟਰਨਿੰਗ ਅਫਸਰ ਨੇ ਪਹਿਲਾਂ ਪ੍ਰਵਾਨ ਕਰ ਲਿਆ ਸੀ। ਹਾਲਾਂਕਿ ਬਾਅਦ ‘ਚ ਜਾਂਚ ‘ਚ ਪਤਾ ਲੱਗਾ ਕਿ ਪਾਰਟੀ ਸੁਪਰੀਮੋ ਮਾਇਆਵਤੀ ਵੱਲੋਂ ਪਾਰਟੀ ਦੇ ਅਧਿਕਾਰਤ ਉਮੀਦਵਾਰ ਦੀ ਤਰਫੋਂ ਜੋ ਦਸਤਾਵੇਜ਼ ਪੇਸ਼ ਕੀਤੇ ਗਏ ਸਨ, ਉਹ ਜਾਅਲੀ ਨਿਕਲੇ। ਜਿਸ ਤੋਂ ਬਾਅਦ ਰਿਟਰਨਿੰਗ ਅਧਿਕਾਰੀ ਨੇ ਪੁਲਿਸ ਨੂੰ ਕਾਰਵਾਈ ਦੀ ਸਿਫਾਰਿਸ਼ ਕੀਤੀ।

ਹੁਸੈਨਪੁਰ ਨੇ ਪਹਿਲਾਂ ਹੀ ਨਵਾਂਸ਼ਹਿਰ ਦੇ ਰਿਟਰਨਿੰਗ ਅਫ਼ਸਰ ਕੋਲ ਆਪਣੀ ਨਾਮਜ਼ਦਗੀ ਦਾਖ਼ਲ ਕੀਤੀ ਸੀ। ਇਸ ਤੋਂ ਬਾਅਦ ਪਤਾ ਲੱਗਾ ਕਿ ਇੱਥੋਂ ਬਸਪਾ-ਅਕਾਲੀ ਗਠਜੋੜ ਦਾ ਉਮੀਦਵਾਰ ਨਛੱਤਰਪਾਲ ਹੈ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋ ਗਿਆ। ਜਿਸ ਤੋਂ ਬਾਅਦ ਬਸਪਾ ਸੁਪਰੀਮੋ ਮਾਇਆਵਤੀ ਨੇ ਨਛੱਤਰਪਾਲ ਨੂੰ ਆਪਣਾ ਅਧਿਕਾਰਤ ਉਮੀਦਵਾਰ ਈ-ਮੇਲ ਰਾਹੀਂ ਸਿੱਧੇ ਰਿਟਰਨਿੰਗ ਅਫਸਰ ਨੂੰ ਦੱਸਿਆ। ਇਸ ਤੋਂ ਬਾਅਦ ਰਿਟਰਨਿੰਗ ਅਫਸਰ ਨੇ ਨਛੱਤਰਪਾਲ ਦੀ ਨਾਮਜ਼ਦਗੀ ਸਵੀਕਾਰ ਕਰ ਲਈ। ਇਸ ਦੇ ਨਾਲ ਹੀ ਦੋਵਾਂ ਦੇ ਦਸਤਾਵੇਜ਼ ਪੁਲਿਸ ਨੂੰ ਜਾਂਚ ਲਈ ਭੇਜ ਦਿੱਤੇ ਗਏ ਹਨ। ਪੁਲੀਸ ਨੇ ਹੁਸੈਨਪੁਰ ਖ਼ਿਲਾਫ਼ ਧੋਖਾਧੜੀ ਅਤੇ ਆਰਪੀ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।

ਹੁਸੈਨਪੁਰ ਦੀ ਨਾਮਜ਼ਦਗੀ ਦਾ ਪਤਾ ਲੱਗਦਿਆਂ ਹੀ ਹਲਚਲ ਮਚ ਗਈ

ਦਰਅਸਲ ਹੁਸੈਨਪੁਰ ਨੇ ਪਹਿਲਾਂ ਹੀ ਆਪਣੀ ਨਾਮਜ਼ਦਗੀ ਦਾਖਲ ਕੀਤੀ ਸੀ। ਬਸਪਾ-ਅਕਾਲੀ ਗਠਜੋੜ ਨੇ ਇੱਥੋਂ ਨਛੱਤਰਪਾਲ ਨੂੰ ਉਮੀਦਵਾਰ ਐਲਾਨਿਆ ਸੀ। ਹੁਸੈਨਪੁਰ ਤੋਂ ਨਾਮਜ਼ਦਗੀ ਭਰਨ ਦਾ ਪਤਾ ਲੱਗਦਿਆਂ ਹੀ ਹਲਚਲ ਮਚ ਗਈ। ਜਿਸ ਤੋਂ ਬਾਅਦ ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ, ਅਕਾਲੀ ਦਲ ਦੇ ਹਲਕਾ ਇੰਚਾਰਜ ਜਰਨੈਲ ਸਿੰਘ ਵਾਹਦ, ਨਛੱਤਰ ਪਾਲ ਅਤੇ ਹੋਰ ਕਈ ਆਗੂ ਰਿਟਰਨਿੰਗ ਅਫ਼ਸਰ ਬਰਜਿੰਦਰ ਸਿੰਘ ਕੋਲ ਪੁੱਜੇ।

Exit mobile version