ਪਟਿਆਲਾ ਵਿਖੇ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੀ ਫੈਕਟਰੀ ਦਾ ਹੋਇਆ ਪਰਦਾਫਾਸ਼

ਚੰਡੀਗੜ੍ਹ, 18 ਜਨਵਰੀ 2022 : ਪਟਿਆਲਾ ਦੇ ਫੈਕਟਰੀ ਏਰੀਏ ਵਿਚ ਸੁਸ਼ੀਲ ਪੈਲੇਸ ਦੇ ਨੇੜੇ ਇਕ ਫੈਕਟਰੀ ਵਿਚ ਬੱਚਿਆਂ ਵਾਲੇ ਦੁੱਧ ਦੇ ਡੇਢ ਸਾਲ ਪੁਰਾਣੇ ਲੱਖਾਂ ਡੱਬਿਆਂ ਦੀਆਂ ਐਕਸਪਾਇਰੀ ਡੇਟ ਬਦਲਣ ਦਾ ਵੱਡਾ ਘਪਲਾ ਸਾਹਮਣੇ ਆਇਆ।ਇਸ ਮਾਮਲੇ ਨੂੰ ਲੈ ਕੇ ਪਟਿਆਲਾ ਪੁਲਸ ਵੱਲੋਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਜੋਗ ਨਾਲ ਇਸ ਫੈਕਟਰੀ ਵਿਚ ਛਾਪੇਮਾਰੀ ਕੀਤੀ ਗਈ।

ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਕਿਹਾ ਕੀ ਉਹਨਾਂ ਨੂੰ ਸੂਚਨਾ ਮਿਲੀ ਸੀ ਕੇ ਫੈਕਟਰੀ ਏਰੀਆ ਦੇ ਨਜ਼ਦੀਕ ਇਕ ਗੁਦਾਮ ਵਿਚ ਬਹੁਤ ਵੱਡੀ ਮਾਤਰਾ ਵਿਚ ਬੱਚਿਆਂ ਦੇ ਕੁਝ ਫੂਡ ਪ੍ਰੋਡਕਟ ਜੋ ਕਿ ਆਪਣੀ ਮਿਆਦ ਖ਼ਤਮ ਕਰ ਚੁੱਕੇ ਸੀ ਅਤੇ ਫੈਕਟਰੀ ਵਿਚ ਮਿਆਦ ਖ਼ਤਮ ਹੋ ਚੁੱਕੇ ਹਨ ਇਨ੍ਹਾਂ ਡੱਬਿਆਂ ਦੇ ਉੱਤੇ ਪੈਂਟ ਕਰਕੇ ਨਵੀਂ ਮਿਆਦ ਦੇ ਸਟਿੱਕਰ ਲਗਾਏ ਜਾ ਰਹੇ ਸੀ ਅਤੇ ਉਨ੍ਹਾਂ ਵੱਲੋਂ ਇਸ ਦੀ ਸੂਚਨਾ ਪਟਿਆਲਾ ਦੇ ਡੀ ਐੱਸ ਪੀ ਮੋਹਿਤ ਅਗਰਵਾਲ ਨੂੰ ਦਿੱਤੀ ਗਈ ਅਤੇ ਉਨ੍ਹਾਂ ਦੀ ਪੁਲਸ ਪਾਰਟੀ ਨਾਲ ਇਸ ਫੈਕਟਰੀ ਵਿੱਚ ਛਾਪੇਮਾਰੀ ਕੀਤੀ ਗਈ ਹੈ ਜਿਸ ਦੌਰਾਨ ਬਹੁਤ ਵੱਡੀ ਮਾਤਰਾ ਵਿਚ ਬੱਚਿਆਂ ਦੇ ਖਾਣ ਪੀਣ ਯੋਗ ਕਾਫੀ ਪ੍ਰੋਡਕਟ ਮਿਲੇ ਨੇ ਅਤੇ ਕਾਫ਼ੀ ਸਾਲ ਪੁਰਾਣੇ ਇਨ੍ਹਾਂ ਡੱਬਿਆਂ ਦੀ ਮਿਆਦ ਵੀ ਖ਼ਤਮ ਹੋ ਚੁੱਕੀ ਹੈ ਅਤੇ ਹੁਣ ਫੈਕਟਰੀ ਵਿਚ ਮਿਆਦ ਖਤਮ ਹੋਈ ਡੱਬਿਆਂ ਉੱਤੇ ਪੇਂਟ ਕਰਕੇ ਨਵੀਂ ਡੇਟ ਦੇ ਸਟਿੱਕਰ ਲਗਾਏ ਜਾ ਰਹੇ ਸੀ |

ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਮਾਮਲਾ ਪਟਿਆਲਾ ਦੇ ਸਿਵਲ ਸਰਜਨ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਸੀ ਪਰ ਫਿਰ ਵੀ ਸਿਹਤ ਵਿਭਾਗ ਦੀ ਟੀਮ ਨੇ ਕੋਈ ਐਕਸ਼ਨ ਨਹੀਂ ਲਿਆ ਉੱਥੇ ਹੀ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਮੰਗ ਕੀਤੀ ਕਿ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਫੈਕਟਰੀ ਦੇ ਮਾਲਕਾਂ ਦੇ ਖ਼ਿਲਾਫ਼ ਸਖ਼ਤ ਧਾਰਾਵਾਂ ਲਗਾ ਕੇ ਕੇਸ ਦਰਜ ਕਰਨਾ ਚਾਹੀਦੈ ਅਤੇ ਇਹ ਗੋਰਖ ਧੰਦਾ ਕਿਸ ਦੀ ਸ਼ਹਿ ਤੇ ਹੋ ਰਿਹਾ ਸੀ ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ | ਮੌਕੇ ਤੇ ਪੁੱਜੇ ਸਹਿਤ ਵਿਭਾਗ ਦੇ ਡਾ ਵਿਕਾਸ ਗੋਇਲ ਨੇ ਕਿਹਾ ਕੀ ਇਸ ਫੈਕਟਰੀ ਵਿਚ ਬੱਚਿਆਂ ਦੇ ਫ਼ੂਡ ਪ੍ਰੋਡਕਟ ਜੋ ਕੀ ਸਾਲ 2017 ਦੇ ਮਾਰਕੇ ਨੂੰ ਖਤਮ ਕਰਕੇ ਨਵਾਂ ਮਾਰਕਾ ਲਗਾ ਕੇ ਤਿਆਰ ਕੀਤੇ ਜਾ ਰਹੇ ਸੀ ਦੇ ਵੱਡੀ ਮਾਤਰਾ ਵਿਚ ਡੱਬੇ ਮਿਲੇ ਨੇ ਤੇ ਪੂਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਇਸ ਗੋਦਾਮ ਮਾਲਕ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ

Scroll to Top