Site icon TheUnmute.com

ਵਿਧਾਇਕ ਦਲ ਦੀ ਬੈਠਕ ‘ਚ ਮੁੱਖ ਮੰਤਰੀ ਦੇ ਚੇਹਰੇ ਦਾ ਐਲਾਨ ਹੋਵੇਗਾ

ਵਿਧਾਇਕ ਦਲ ਦੀ ਬੈਠਕ

ਚੰਡੀਗੜ੍ਹ 19 ਸਤੰਬਰ 2021 : ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ਾ ਦੇਣ ਤੋਂ ਬਾਅਦ ਪੰਜਾਬ ਕਾਂਗਰਸ ਵਿੱਚ ਨਵਾਂ ਮੁੱਖ ਮੰਤਰੀ ਚੁਨਣ ਦੀ ਹਲਚਲ ਚੱਲ ਰਹੀ ਹੈ | ਜਿਸ ਦੇ ਲਈ ਸੁਖਜਿੰਦਰ ਸਿੰਘ ਰੰਧਾਵਾ ,ਸੁਨੀਲ ਜਾਖੜ , ਪ੍ਰਤਾਪ ਸਿੰਘ ਬਾਜਵਾ ਅਤੇ ਅੰਬਿਕਾ ਸੋਨੀ ਦਾ ਨਾਮ ਸੀ | ਜਿਸ ਤੋਂ ਬਾਅਦ ਅੰਬਿਕਾ ਸੋਨੀ ਨੇ ਆਪਣਾ ਨਾਮ ਸੂਚੀ ‘ਚੋ ਵਾਪਸ ਲੈ ਲਿਆ ਹੈ ਅਤੇ ਇਸੇ ਦੇ ਨਾਲ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਦੇ ਲਈ ਆਪਣੀ ਇੱਛਾ ਜਤਾਈ ਹੈ |

ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਕਹਿ ਚੁੱਕੇ ਹਨ ਕਿ ਸਿੱਧੂ ਨੂੰ ਮੁੱਖ ਮੰਤਰੀ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕਰਨਗੇ। ਇਸ ਵਿਚ ਸਭ ਤੋਂ ਜ਼ਿਆਦਾ ਚਰਚਾ  ਦੇ ਨਾਮ ਦੀ ਹੈ | ਸੁਨੀਲ ਜਾਖੜ ਨੂੰ ਇਸ ਲਈ ਅੱਗੇ ਕੀਤਾ ਜਾ ਰਿਹਾ ਹੈ ਤਾਂ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਹਿੰਦੂ ਵੋਟ ਬੈਂਕ ਨੂੰ ਕੈਸ਼ ਕੀਤਾ ਜਾ ਸਕੇ। ਬਾਕੀ ਅੰਤਿਮ ਫ਼ੈਸਲਾ ਵਿਧਾਇਕ ਦਲ ਦੀ ਬੈਠਕ ‘ਚ ਹੋਵੇਗਾ ਕਿ ਪੰਜਾਬ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ |

Exit mobile version