Ferozepur

ਬੰ+ਬ ਦੀ ਧਮਕੀ ਮਿਲਣ ‘ਤੇ ਫ਼ਿਰੋਜ਼ਪੁਰ ‘ਚ ਐਕਸਪ੍ਰੈੱਸ ਰੇਲਗੱਡੀ ਨੂੰ ਰੋਕਿਆ, ਪੁਲਿਸ ਵੱਲੋਂ ਤਲਾਸ਼ੀ ਜਾਰੀ

ਚੰਡੀਗੜ੍ਹ, 30 ਜੁਲਾਈ 2024: ਫ਼ਿਰੋਜ਼ਪੁਰ (Ferozepur)  ‘ਚ ਅੱਜ ਸਵੇਰੇ ਰੇਲਗੱਡੀ ‘ਚ ਬੰਬ ਹੋਣ ਦੀ ਧਮਕੀ ਤੋਂ ਬਾਅਦ ਜੰਮੂ ਤਵੀ ਤੋਂ ਅਹਿਮਦਾਬਾਦ ਜਾ ਰਹੀ ਐਕਸਪ੍ਰੈੱਸ ਰੇਲਗੱਡੀ ਨੂੰ ਰੋਕਿਆ ਗਿਆ। ਕਾਸੁਬੇਗੂ ਰੇਲਵੇ ਸਟੇਸ਼ਨ ‘ਤੇ ਪੁਲਿਸ ਅਤਵ ਹੋਰ ਟੀਮਾਂ ਵੱਲੋਂ ਰੇਲਗੱਡੀ ਦੀ ਤਲਾਸ਼ੀ ਲਈ ਜਾ ਰਹੀ ਹੈ। ਰੇਲਗੱਡੀ ‘ਚ ਸਵਾਰ ਸਾਰੇ ਯਾਤਰੀਆਂ ਨੂੰ ਬਾਹਰ ਕੱਢ ਦਿੱਤਾ ਗਿਆ ਹੈ | ਰੇਲਵੇ ਅਤੇ ਪੰਜਾਬ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਰੇਲਵੇ ਅਧਿਕਾਰੀਆਂ ਨੂੰ ਇੱਕ ਧਮਕੀ ਭਰੀ ਫੋਨ ਕਾਲ ਮਿਲੀ ਸੀ | ਇਸਦੇ ਨਾਲ ਹੀ ਪੰਜਾਬ ਪੁਲਿਸ ਦੀ ਡੋਗ ਸਕੁਐਡ ਟੀਮਾਂ ਨੂੰ ਵੀ ਬੁਲਾਇਆ ਗਿਆ ਹੈ |

ਫ਼ਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ‘ਤੇ ਵੱਡੀ ਗਿਣਤੀ ‘ਚ ਐਂਬੂਲੈਂਸ ਅਤੇ ਮੈਡੀਕਲ ਟੀਮਾਂ ਨੂੰ ਬੁਲਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫਿਲਹਾਲ ਚੈਕਿੰਗ ਦੌਰਾਨ ਕੁਝ ਬਰਾਮਦ ਨਹੀਂ ਹੋਇਆ | ਪੁਲਿਸ ਨੇ ਆਸ-ਪਾਸ ਦੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ |

 

Scroll to Top