Jharkhand News

Jharkhand News: ਹਜ਼ਾਰੀਬਾਗ ਦੀ ਆਇਰਨ ਫੈਕਟਰੀ ‘ਚ ਧ.ਮਾ.ਕਾ, ਕਈਂ ਜਣਿਆ ਦੇ ਮੌ.ਤ ਦਾ ਖਦਸ਼ਾ

ਝਾਰਖੰਡ, 19 ਜੁਲਾਈ 2025: Jharkhand News: ਝਾਰਖੰਡ ਦੇ ਹਜ਼ਾਰੀਬਾਗ ‘ਚ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਆਇਰਨ ਫੈਕਟਰੀ ‘ਚ ਭੱਠੀ ‘ਚ ਧਮਾਕੇ ਕਾਰਨ ਚਾਰ ਤੋਂ ਵੱਧ ਜਣਿਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਇਸ ਘਟਨਾ ਤੋਂ ਬਾਅਦ ਫੈਕਟਰੀ ਦੇ ਬਾਹਰ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਇਸ ਹਾਦਸੇ ‘ਚ ਕਈ ਮਜ਼ਦੂਰ ਵੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

ਜਾਣਕਾਰੀ ਮੁਤਬਕ ਇਹ ਘਟਨਾ ਹਜ਼ਾਰੀਬਾਗ ਦੇ ਬਰਹੀ ਇਲਾਕੇ ਦੀ ਹੈ। ਸ਼ਨੀਵਾਰ ਸਵੇਰੇ ਇੱਥੇ ਇੱਕ ਫੈਕਟਰੀ ‘ਚ ਵੱਡਾ ਧਮਾਕਾ ਹੋਇਆ। ਇਸ ਧਮਾਕੇ ‘ਚ ਚਾਰ ਤੋਂ ਵੱਧ ਜਣਿਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ, ਫੈਕਟਰੀ ਦੇ ਬਾਹਰ ਭਾਰੀ ਭੀੜ ਇਕੱਠੀ ਹੋ ਗਈ, ਪਰ ਫੈਕਟਰੀ ਦਾ ਗੇਟ ਨਹੀਂ ਖੋਲ੍ਹਿਆ ਗਿਆ।

ਇਹ ਉਹੀ ਭੱਠੀ ਹੈ ਜਿਸ ‘ਚ ਲੋਹਾ ਪਿਘਲਦਾ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਵਿਧਾਇਕ ਮਨੋਜ ਯਾਦਵ, ਐਸਡੀਓ ਜੋਹਨ, ਐਸਡੀਪੀਓ ਅਜੀਤ ਕੁਮਾਰ ਵਿਮਲ ਅਤੇ ਥਾਣਾਪ੍ਰਭਾਰੀ ਇੰਸਪੈਕਟਰ ਆਭਾਸ ਕੁਮਾਰ ਫੈਕਟਰੀ ਪਹੁੰਚੇ। ਅਧਿਕਾਰੀਆਂ ਨੇ ਧਮਾਕੇ ਵਾਲੀ ਭੱਠੀ ਦਾ ਮੁਆਇਨਾ ਕੀਤਾ ਅਤੇ ਉੱਥੇ ਮੌਜੂਦ ਮਜ਼ਦੂਰਾਂ ਨਾਲ ਗੱਲਬਾਤ ਕੀਤੀ। ਰਾਤ 8 ਵਜੇ ਤੋਂ ਸਵੇਰੇ 8 ਵਜੇ ਤੱਕ ਸ਼ਿਫਟ ‘ਚ ਕੰਮ ਕਰਨ ਵਾਲੇ ਮਜ਼ਦੂਰ ਬਾਹਰ ਆ ਗਏ ਸਨ। ਜਦੋਂ ਇਹ ਘਟਨਾ ਵਾਪਰੀ, ਤਾਂ ਸਵੇਰ ਦੀ ਸ਼ਿਫਟ ਦੇ ਕਾਮੇ ਕੰਮ ‘ਤੇ ਆ ਰਹੇ ਸਨ।

Read More: ਕਾਨਪੁਰ ‘ਚ ਜੁੱਤੀਆਂ ਵਾਲੀ ਫੈਕਟਰੀ ‘ਚ ਲੱਗੀ ਅੱ.ਗ, ਇੱਕੋ ਪਰਿਵਾਰ ਦੇ 5 ਜੀਆਂ ਦੀ ਗਈ ਜਾਨ

Scroll to Top