31 ਅਗਸਤ 2025: ਰਾਜਧਾਨੀ ਲਖਨਊ (LUCKNOW) ਵਿੱਚ ਐਤਵਾਰ ਨੂੰ ਇੱਕ ਪਟਾਕਾ ਫੈਕਟਰੀ ਵਿੱਚ ਅਚਾਨਕ ਧਮਾਕਾ ਹੋਇਆ। ਜ਼ੋਰਦਾਰ ਧਮਾਕੇ ਨਾਲ ਪੂਰਾ ਇਲਾਕਾ ਕੰਬ ਗਿਆ। ਆਵਾਜ਼ ਸੁਣ ਕੇ ਲੋਕ ਆਪਣੇ ਘਰਾਂ ਤੋਂ ਬਾਹਰ ਮੌਕੇ ਵੱਲ ਭੱਜੇ। ਸਥਾਨਕ ਲੋਕ ਅੰਦਰ ਫਸੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲੱਗੇ। ਇਹ ਘਟਨਾ ਗੁਡੰਬਾ ਥਾਣਾ ਖੇਤਰ ਦੇ ਬੇਹਟਾ ਖੇਤਰ ਵਿੱਚ ਵਾਪਰੀ।
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਪਟਾਕਾ ਫੈਕਟਰੀ (firecracker factory) ਵਿੱਚ ਹੋਏ ਹਾਦਸੇ ਦਾ ਨੋਟਿਸ ਲਿਆ ਹੈ। ਉਨ੍ਹਾਂ ਮ੍ਰਿਤਕਾਂ ਦੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਤੁਰੰਤ ਮੌਕੇ ‘ਤੇ ਪਹੁੰਚਣ ਅਤੇ ਰਾਹਤ ਕਾਰਜ ਤੇਜ਼ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ। ਮੁੱਖ ਮੰਤਰੀ ਨੇ ਜ਼ਖਮੀਆਂ ਦੇ ਸਹੀ ਇਲਾਜ ਲਈ ਨਿਰਦੇਸ਼ ਦਿੱਤੇ ਹਨ।
Read More: ਪਟਾਕਾ ਫੈਕਟਰੀ ‘ਚ ਲੱਗੀ ਅੱ.ਗ, 10 ਜਣਿਆਂ ਦੀ ਮੌ.ਤ