ਚੰਡੀਗੜ੍ਹ, 19 ਮਾਰਚ 2024: ਹਰਿਆਣਾ ਸਰਕਾਰ ਦੇ ਮੰਤਰੀ ਮੰਡਲ (Haryana cabinet) ਦਾ ਵਿਸਤਾਰ ਪਹਿਲਾਂ ਤਾਂ ਲੋਕ ਸਭਾ ਚੋਣਾਂ ਤੋਂ ਬਾਅਦ ਹੋਣਾ ਸੀ, ਪਰ ਬਾਅਦ ਵਿੱਚ ਫੈਸਲਾ ਕੀਤਾ ਗਿਆ ਕਿ ਭਾਜਪਾ ਮੰਤਰੀ ਮੰਡਲ ਵਿੱਚ ਜਾਤੀ ਅਤੇ ਖੇਤਰੀ ਸੰਤੁਲਨ ਕਾਇਮ ਕਰਕੇ ਹੀ ਲੋਕ ਸਭਾ ਚੋਣਾਂ ਵਿੱਚ ਉਤਰੇ।
ਜੇਜੇਪੀ ਨਾਲ ਗਠਜੋੜ ਤੋੜਨ ਤੋਂ ਬਾਅਦ ਮਨੋਹਰ ਲਾਲ ਨੇ ਹਰਿਆਣਾ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਨਾਇਬ ਸਿੰਘ ਸੈਣੀ ਨੂੰ ਮੁੱਖ ਮੰਤਰੀ ਬਣਾਇਆ ਗਿਆ। ਉਨ੍ਹਾਂ ਨੇ ਪੰਜ ਮੰਤਰੀਆਂ ਸਮੇਤ ਸਹੁੰ ਚੁੱਕੀ। ਅੱਜ ਮੰਤਰੀ ਮੰਡਲ ਦਾ ਵਿਸਥਾਰ ਹੋਇਆ ਹੈ | ਜਿਹਨਾਂ ‘ਚ ਅਸੀਮ ਗੋਇਲ, ਮਹੀਪਾਲ ਢਾਂਡਾ, ਸੀਮਾ ਤ੍ਰਿਖਾ ਅਤੇ ਕਮਲ ਗੁਪਤਾ ਨੂੰ ਹਰਿਆਣਾ ਮੰਤਰੀ ਮੰਡਲ (Haryana cabinet) ‘ਚ ਕੈਬਿਨਟ ਮੰਤਰੀ ਵਜੋਂ ਹਰਿਆਣਾ ਦੇ ਰਾਜਪਾਲ ਨੇ ਸਹੁੰ ਚੁਕਾਈ |