ਫਿਰੋਜ਼ਪੁਰ, 02 ਮਈ 2023: ਆਬਕਾਰੀ ਵਿਭਾਗ ਫਿਰੋਜ਼ਪੁਰ (Ferozepur) ਦੀ ਟੀਮ ਨੇ ਐੱਚ.ਸੀ. ਹਰਜਿੰਦਰ ਸਿੰਘ ਦੀ ਅਗਵਾਈ ‘ਚ ਪਿੰਡ ਮਲਵਾਲ ਕਦੀਮ ਦੇ ਇਲਾਕੇ ‘ਚ ਗੁਪਤ ਸੂਚਨਾ ਦੇ ਆਧਾਰ ‘ਤੇ ਛਾਪੇਮਾਰੀ ਕਰਕੇ 500 ਲੀਟਰ ਲਾਹਣ ਬਰਾਮਦ ਕੀਤੀ ਜਦਕਿ ਦੋਸ਼ੀ ਪੁਲਿਸ ਨੂੰ ਦੇਖ ਕੇ ਫ਼ਰਾਰ ਹੋ ਗਿਆ, ਜਿਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਚ.ਸੀ. ਹਰਜਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਪੁਲਸ ਪਾਰਟੀ ਫਿਰੋਜ਼ਪੁਰ ਫਰੀਦਕੋਟ ਰੋਡ ‘ਤੇ ਪਟੇਲ ਨਗਰ ਨੇੜੇ ਗਸ਼ਤ ਕਰ ਰਹੀ ਸੀ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਨਿਰਮਲ ਸਿੰਘ ਉਰਫ ਝੋਟਾ ਨਜਾਇਜ਼ ਸ਼ਰਾਬ ਤਿਆਰ ਕਰਨ ਅਤੇ ਵੇਚਣ ਦਾ ਧੰਦਾ ਕਰਦਾ ਹੈ ਅਤੇ ਅੱਜ ਵੀ ਉਸ ਕੋਲ ਨਜਾਇਜ਼ ਸ਼ਰਾਬ ਸੀ, ਉਨ੍ਹਾਂ ਤੁਰੰਤ ਉਕਤ ਸਥਾਨ ‘ਤੇ ਛਾਪੇਮਾਰੀ ਕਰਕੇ 500 ਲੀਟਰ ਲਾਹਣ ਅਤੇ ਲਾਹਣ ਦਾ ਸਾਮਾਨ ਬਰਾਮਦ ਕੀਤਾ, ਜਿਸ ਸਬੰਧੀ ਥਾਣਾ ਕੁਲਗੜ੍ਹੀ ਵਿਖੇ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।