July 2, 2024 10:59 pm
ਨਾਜਾਇਜ਼ ਸ਼ਰਾਬ

ਆਬਕਾਰੀ ਵਿਭਾਗ ਨੇ ਭਾਰੀ ਮਾਤਰਾ ‘ਚ ਲਾਹਣ ਅਤੇ ਨਾਜਾਇਜ਼ ਸ਼ਰਾਬ ਕੀਤੀ ਨਸ਼ਟ

ਗੁਰਦਾਸਪੁਰ, 19 ਜਨਵਰੀ 2023: ਬਿਆਸ ਦਰਿਆ ਕਿਨਾਰੇ ਨਾਜਾਇਜ਼ ਸ਼ਰਾਬ ਲਈ ਬਦਨਾਮ ਇਲਾਕਿਆਂ ਵਿਚ ਨਾਜਾਇਜ਼ ਸ਼ਰਾਬ ਦੀ ਰੋਕਥਾਮ ਲਈ ਆਬਕਾਰੀ ਵਿਭਾਗ ਵੱਲੋਂ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਕੜੀ ਦੇ ਤਹਿਤ ਇਕ ਵਾਰ ਫਿਰ ਭਾਰੀ ਮਾਤਰਾ ਵਿੱਚ ਦਰਿਆ ਦੇ ਕੰਢਿਆਂ ਤੋਂ ‌ ਭਾਰੀ ਮਾਤਰਾ ਵਿਚ ਨਜਾਇਜ਼ ਸ਼ਰਾਬ ਲਾਹਨ‌ਤੇ 2 ਚਾਲੂ ਭੱਠੀਆਂ ਜ਼ਬਤ ਕਰ ਕੇ ਆਬਕਾਰੀ ਵਿਭਾਗ ਵੱਲੋਂ ਨਸ਼ਟ ਕੀਤੀਆਂ ਗਈਆਂ ਹਨ।

ਸਹਾਇਕ ਕਮਿਸਨਰ (ਐਕਸਾਈਜ਼), ਗੁਰਦਾਸਪੁਰ ਰਾਹੁਲ ਭਾਟੀਆ ਦੇ ਨਿਰਦੇਸ਼ਾਂ ਤੇ ਆਬਕਾਰੀ ਅਧਿਕਾਰੀ ਰਜਿੰਦਰ ਤਨਵਰ ਅਤੇ ਗੌਤਮ ਗੋਬਿੰਦ ਦੀ ਦੇਖ-ਰੇਖ ਵਿੱਚ ਐਕਸਾਈਜ਼ ਇੰਸਪੈਕਟਰ ਹਰਵਿੰਦਰ ਸਿੰਘ, ਮਨਦੀਪ ਸਿੰਘ ਸੈਣੀ ਅਤੇ ਵਿਜੇ ਕੁਮਾਰ ਨੇ ਐਕਸਾਈਜ਼ ਪੁਲਿਸ ਦੇ ਏਐਸਆਈ ਬਲਵਿੰਦਰ ਸਿੰਘ, ਏਐਸਆਈ ਦਲਬੀਰ ਸਿੰਘ, ਕਾਂਸਟੇਬਲ ਗਗਨ ਸਿੰਘ, ਕਾਂਸਟੇਬਲ ਨਰਿੰਦਰ ਕੁਮਾਰ, ਕਾਂਸਟੇਬਲ ਹਰਵਿੰਦਰ ਸਿੰਘ, ਕਾਂਸਟੇਬਲ ਜੋਗਾ ਸਿੰਘ, ਕਾਂਸਟੇਬਲ ਦੇਸ ਰਾਜ ਦੇ ਨਾਲ ਪਿੰਡ ਮੌਜਪੁਰ ਮੰਡ ਖੇਤਰ ਵਿੱਚ ਛਾਪੇਮਾਰੀ ਕੀਤੀ ।

ਇਸ ਮੌਕੇ ਟੀਮ ਨੇ ਲਾਵਾਰਿਸ 16 ਹਜਾਰ 400 ਕਿਲੋਗਰਾਮ ਲਹਾਣ ਅਤੇ 100 ਲੀਟਰ ਨਾਜਾਇਜ਼ ਸ਼ਰਾਬ ਦੇ ਨਾਲ 32 ਤਿਰਪਾਲ, 2 ਡਰੰਮ, 2 ਪਤੀਲੇ, 6 ਪਲਾਸਟਿਕ ਕੈਨ, 11 ਪੀਪੇ, 2 ਸ਼ਕਾਲਾ, 2 ਚੱਪਨੀਆਂ ਅਤੇ 2 ਚਾਲੂ ਭੱਠੀਆਂ ਬਰਾਮਦ ਕੀਤੀਆਂ । ਬਰਾਮਦ ਲਾਹਣ ਅਤੇ ਸ਼ਰਾਬ ਨੂੰ ਮੌਕੇ ਤੇ ਨਸ਼ਟ ਕਰ ਦਿੱਤਾ ਗਿਆ ।