ਚੰਡੀਗੜ੍ਹ, 01 ਅਗਸਤ 2024: ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ (Bharat Bhushan Ashu) ਤੋਂ ਜਲੰਧਰ ਦੇ ਈਡੀ ਦਫ਼ਤਰ ‘ਚ ਈਡੀ ਅਧਿਕਾਰੀ ਪੁੱਛਗਿੱਛ ਕਰ ਰਹੇ ਹਨ |ਦਰਅਸਲ, 2 ਦਿਨ ਪਹਿਲਾਂ ਈਡੀ ਨੇ ਸਾਬਕਾ ਮੰਤਰੀ ਨੂੰ ਕਿਸੇ ਮਾਮਲੇ ਵਿੱਚ ਸੰਮਨ ਜਾਰੀ ਕੀਤਾ ਸੀ। ਜਿਸ ਕਾਰਨ ਉਹ ਅੱਜ ਈਡੀ ਸਾਹਮਣੇ ਪੇਸ਼ ਹੋਣ ਲਈ ਜਲੰਧਰ ਆਏ ਹਨ। ਭਾਰਤ ਭੂਸ਼ਣ ਆਸ਼ੂ ਪੰਜਾਬ ਦੀ ਕਾਂਗਰਸ ਸਰਕਾਰ ਵੇਲੇ ਖੁਰਾਕ ਅਤੇ ਸਿਵਲ ਸਪਲਾਈ ਮੰਤਰਾਲੇ ਸਾਂਭ ਰਹੇ ਸਨ | ਭਾਰਤ ਭੂਸ਼ਣ ‘ਤੇ ਲਗਭਗ ਕਰੀਬ 2,000 ਕਰੋੜ ਰੁਪਏ ਦੇ ਬਹੁ-ਕਰੋੜੀ ਟੈਂਡਰ ਘੁਟਾਲੇ ਦੇ ਦੋਸ਼ ਲੱਗੇ ਹਨ | ਇਸਦੇ ਨਾਲ ਪੰਜਾਬ ਦੀਆਂ ਮੰਡੀਆਂ ‘ਚ ਲੇਬਰ ਤੇ ਢੋਆ-ਢੁਆਈ ਦੇ ਟੈਂਡਰਾਂ ‘ਚ ਬੇਨਿਯਮੀਆਂ ਦਾ ਦੋਸ਼ ਲੱਗਾ ਹੈ |
ਜਨਵਰੀ 19, 2025 12:34 ਪੂਃ ਦੁਃ