ਚੰਡੀਗੜ੍ਹ, 04 ਦਸੰਬਰ 2023: ਮਿਜ਼ੋਰਮ (Mizoram) ਦੀਆਂ 40 ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਚੋਣਾਂ ਦੇ ਨਤੀਜੇ ਅੱਜ ਆ ਰਹੇ ਹਨ। ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਜਾਰੀ ਹੈ। ਹੁਣ ਤੱਕ ਦੇ ਰੁਝਾਨਾਂ ਮੁਤਾਬਕ ਜ਼ੋਰਮ ਪੀਪਲਜ਼ ਮੂਵਮੈਂਟ (ZPM) 29 ਸੀਟਾਂ ‘ਤੇ ਅੱਗੇ ਹੈ। ਸੱਤਾਧਾਰੀ ਮਿਜ਼ੋ ਨੈਸ਼ਨਲ ਫਰੰਟ (MNF) ਨੂੰ 7 ਸੀਟਾਂ ‘ਤੇ ਲੀਡ ਮਿਲੀ ਹੈ। ਜਦਕਿ ਕਾਂਗਰਸ 1 ਸੀਟ ‘ਤੇ ਅਤੇ ਭਾਜਪਾ 3 ਸੀਟਾਂ ‘ਤੇ ਅੱਗੇ ਹੈ।
ਜੋਰਾਮ ਪੀਪਲਜ਼ ਮੂਵਮੈਂਟ ਦੇ ਪ੍ਰਧਾਨ ਲਾਲਦੂਹੋਮਾ ਹਨ । ਲਾਲਦੂਹੋਮਾ ਸਾਬਕਾ ਆਈਪੀਐਸ ਅਧਿਕਾਰੀ ਹਨ। ਜਿਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸੁਰੱਖਿਆ ਦਾ ਜ਼ਿੰਮਾ ਸੰਭਾਲਿਆ ਸੀ। ਉਨ੍ਹਾਂ ਦੀ ਪਾਰਟੀ ਨੇ ਦੂਜੀ ਵਾਰ ਵਿਧਾਨ ਸਭਾ ਚੋਣ ਲੜੀ ਹੈ। 2018 ਵਿੱਚ, ZPM ਨੂੰ 8 ਸੀਟਾਂ ਮਿਲੀਆਂ ਸਨ।